ਤਰਨਤਾਰਨ ਜ਼ਿਮਨੀ ਚੋਣ ਲਈ ਵੋਟਿੰਗ ਅੱਜ, ਨਤੀਜਾ 14 ਨੂੰ

ਪੰਜਾਬ ਦੀ ਤਰਨਤਾਰਨ (Tarn Taran) ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ (by-election) ਲਈ ਅੱਜ (ਮੰਗਲਵਾਰ, 11 ਨਵੰਬਰ) ਸਵੇਰੇ 7 ਵਜੇ ਤੋਂ ਵੋਟਿੰਗ (voting) ਸ਼ੁਰੂ ਹੋਵੇਗੀ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਹ ਸੀਟ ‘ਆਪ’ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ,ਜਿਸਦੇ ਚੱਲਦਿਆਂ ਅੱਜ ਵੋਟਿੰਗ ਹੋਵੇਗੀ। ਦੱਸ ਦੇਈਏ ਕਿ ਇਸ ਸੀਟ ‘ਤੇ ਕੁੱਲ 15 ਉਮੀਦਵਾਰ ਮੈਦਾਨ ‘ਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ 1,92,838 ਵੋਟਰ ਕਰਨਗੇ।

Total Views: 142 ,
Real Estate