ਪਾਕਿਸਤਾਨ ਕਰ ਰਿਹਾ ਪਰਮਾਣੂ ਹਥਿਆਰਾਂ ਦਾ ਪ੍ਰੀਖਣ-ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਉਨ੍ਹਾਂ ਮੁਲਕਾਂ ਵਿੱਚ ਸ਼ਾਮਲ ਹੈ ਜੋ ਫਿਲਹਾਲ ਸਰਗਰਮੀ ਨਾਲ ਪਰਮਾਣੂ ਹਥਿਆਰਾਂ ਦੇ ਟੈਸਟ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਕਈ ਮੁਲਕਾਂ ਵਿੱਚ ਚੱਲ ਰਹੇ ਵਿਆਪਕ ਪੈਟਰਨ ਦਾ ਹਿੱਸਾ ਦੱਸਿਆ, ਜਿਸ ਕਾਰਨ ਅਮਰੀਕਾ ਨੂੰ ਵੀ ਆਪਣੇ ਪਰਮਾਣੂ ਟੈਸਟ ਮੁੜ ਸ਼ੁਰੂ ਕਰਨੇ ਪੈਣਗੇ। ਐਤਵਾਰ ਨੂੰ ਸੀਬੀਐੱਸ ਨਿਊਜ਼ ਦੇ ’60 ਮਿਨਟਸ’ ਪ੍ਰੋਗਰਾਮ ਨੂੰ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਰੂਸ, ਚੀਨ, ਉੱਤਰੀ ਕੋਰੀਆ ਤੇ ਪਾਕਿਸਤਾਨ ਵਰਗੇ ਮੁਲਕ ਪਰਮਾਣੂ ਟੈਸਟ ਕਰ ਰਹੇ ਹਨ, ਪਰ ਅਮਰੀਕਾ ਇਕੱਲਾ ਅਜਿਹਾ ਮੁਲਕ ਹੈ ਜੋ ਅਜੇ ਤੱਕ ਇਸ ਤੋਂ ਪਰਹੇਜ਼ ਕਰ ਰਿਹਾ ਹੈ।

Total Views: 145 ,
Real Estate