Diljit Dosanjh ‘ਤੇ ਨਸਲੀ ਟਿੱਪਣੀ ਲਈ ਆਸਟ੍ਰੇਲੀਆ ਦੇ ਮੰਤਰੀ ਨੇ ਮੰਗੀ ਮੁਆਫ਼ੀ

ਦਿਲਜੀਤ ਦੋਸਾਂਝ (Diljit Dosanjh) ਨੂੰ ਆਸਟ੍ਰੇਲੀਆ ( #Australia ) ਵਿੱਚ ਆਪਣੇ ਕੰਸਰਟ ਟੂਰ ਦੌਰਾਨ ਨਸਲਵਾਦ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਦੇ ਤੂਲ ਫੜਨ ਅਤੇ ਖੁਦ ਦਿਲਜੀਤ ਵੱਲੋਂ ਇਸ ‘ਤੇ ਪ੍ਰਤੀਕਿਰਿਆ ਦਿੱਤੇ ਜਾਣ ਤੋਂ ਬਾਅਦ, ਹੁਣ ਆਸਟ੍ਰੇਲੀਆ ਦੇ ਇੱਕ ਮੰਤਰੀ ਨੇ ਇਸ ਵਿਵਹਾਰ ਲਈ ਮੁਆਫ਼ੀ ਮੰਗੀ ਹੈ।ਆਸਟ੍ਰੇਲੀਆਈ ਮੰਤਰੀ ਜੁਆਨ ਹਿੱਲ (Juan Hill) ਨੇ ਦਿਲਜੀਤ ਦੋਸਾਂਝ ਖਿਲਾਫ਼ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਨੂੰ “ਬਕਵਾਸ” ਦੱਸਦਿਆਂ ਇਸਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਆਸਟ੍ਰੇਲੀਆ ਵਿੱਚ ਨਸਲੀ ਭੇਦਭਾਵ ਲਈ ਕੋਈ ਥਾਂ ਨਹੀਂ ਹੈ।

Total Views: 141 ,
Real Estate