Delhi Airport ‘ਚ ਜਹਾਜ਼ ਤੋਂ ਕੁਝ ਹੀ ਮੀਟਰ ਦੀ ਦੂਰੀ ‘ਤੇ ਖੜ੍ਹੀ ਬੱਸ ਨੂੰ ਲੱਗੀ ਅੱਗ

ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ (IGI Airport) ਦੇ Terminal 3 ‘ਤੇ ਅੱਜ (ਮੰਗਲਵਾਰ) ਦੁਪਹਿਰ ਵੇਲੇ ਇੱਕ ਜਹਾਜ਼ ਤੋਂ ਕੁਝ ਹੀ ਮੀਟਰ ਦੀ ਦੂਰੀ ‘ਤੇ ਖੜ੍ਹੀ ਇੱਕ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ।  ਅੱਗ Air India SATS Airport Services Pvt. Ltd. ਵੱਲੋਂ ਚਲਾਈ ਜਾਂਦੀ ਇੱਕ ਬੱਸ (Bus) ਨੂੰ ਲੱਗੀ ਸੀ। ਇਹ ਕੰਪਨੀ ਕਈ ਏਅਰਲਾਈਨਾਂ ਲਈ ਗਰਾਊਂਡ ਹੈਂਡਲਿੰਗ (ground handling) ਦਾ ਕੰਮ ਕਰਦੀ ਹੈ।ARFF (Airport Rescue and Fire Fighting) ਟੀਮ ਤੁਰੰਤ ਹਰਕਤ ਵਿੱਚ ਆਈ ਅਤੇ ਕੁਝ ਹੀ ਮਿੰਟਾਂ ਵਿੱਚ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।

Total Views: 111 ,
Real Estate