ਦਿੱਲੀ ‘ਚ ਪਵਾਇਆ ਜਾਵੇਗਾ ਨਕਲੀ ਮੀਂਹ!

ਦਿੱਲੀ ਦੀ ਜ਼ਹਿਰੀਲੀ ਹਵਾ ਅਤੇ ‘ਖ਼ਤਰਨਾਕ’ (Hazardous) ਪੱਧਰ ‘ਤੇ ਪਹੁੰਚੇ ਪ੍ਰਦੂਸ਼ਣ ਨਾਲ ਨਜਿੱਠਣ ਲਈ, ਦਿੱਲੀ ਸਰਕਾਰ ਨੇ ਹੁਣ ਅਸਮਾਨ ਦਾ ਰੁਖ ਕੀਤਾ ਹੈ। ਰਾਸ਼ਟਰੀ ਰਾਜਧਾਨੀ ਵਿੱਚ ‘Cloud Seeding’ ਰਾਹੀਂ ਬਣਾਵਟੀ ਮੀਂਹ (artificial rain) ਕਰਾਉਣ ਦੀ ਬਹੁ-ਉਡੀਕੀ ਯੋਜਨਾ ਨੇ ਵੀਰਵਾਰ ਨੂੰ ਆਪਣਾ ਪਹਿਲਾ ਪੜਾਅ ਪਾਰ ਕਰ ਲਿਆ।ਦਿੱਲੀ ਸਰਕਾਰ ਅਤੇ IIT Kanpur ਦੇ ਸਾਂਝੇ ਯਤਨਾਂ ਨਾਲ ਵੀਰਵਾਰ ਨੂੰ ਪਹਿਲੀ ‘cloud seeding test flight’ ਸਫ਼ਲਤਾਪੂਰਵਕ ਪੂਰੀ ਕਰ ਲਈ ਗਈ। ਇਸ ਪ੍ਰੀਖਣ ਦਾ ਮੁੱਖ ਉਦੇਸ਼ ਜਹਾਜ਼, seeding flares ਅਤੇ ਸਾਰੀਆਂ ਸਬੰਧਤ ਏਜੰਸੀਆਂ ਵਿਚਾਲੇ ਤਾਲਮੇਲ (coordination) ਦੀਆਂ ਤਿਆਰੀਆਂ ਨੂੰ ਪਰਖਣਾ ਸੀ।ਮੁੱਖ ਮੰਤਰੀ ਰੇਖਾ ਗੁਪਤਾ (CM Rekha Gupta) ਨੇ ਦੇਰ ਸ਼ਾਮ ‘X’ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਰਾਹੀਂ ਇਸ ਸਫ਼ਲ ਪ੍ਰੀਖਣ ਦੀ ਜਾਣਕਾਰੀ ਸਾਂਝੀ ਕੀਤੀ।ਹੁਣ ਕੇਵਲ 29-30 ਅਕਤੂਬਰ ਵਿਚਾਲੇ ਢੁਕਵੇਂ ਬੱਦਲਾਂ ਦਾ ਇੰਤਜ਼ਾਰ ਹੈ, ਜੋ ਅਸਲ seeding (actual seeding) ਲਈ ਅਨੁਕੂਲ ਹੋਣਗੇ।

Total Views: 137 ,
Real Estate