ਜ਼ਹਿਰੀਲੇ Cough Syrup ਮਾਮਲੇ ‘ਚ ਕੰਪਨੀ ਦਾ ਮਾਲਕ ਗ੍ਰਿਫਤਾਰ

ਜਾਨਲੇਵਾ ‘ਕੋਲਡ੍ਰਿਫ’ ਕਫ ਸੀਰਪ ਪੀਣ ਨਾਲ ਹੋਈਆਂ 20 ਮਾਸੂਮ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਕਈ ਹਫ਼ਤਿਆਂ ਦੀ ਭਾਲ ਤੋਂ ਬਾਅਦ, ਮੱਧ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਚੇਨਈ ਤੋਂ ਦਵਾਈ ਬਣਾਉਣ ਵਾਲੀ ਕੰਪਨੀ ਸ਼੍ਰੀਸਨ ਮੈਡੀਕਲਜ਼ (Sresan Medicals) ਦੇ ਮਾਲਕ ਐਸ. ਰੰਗਾਨਾਥਨ ਨੂੰ ਗ੍ਰਿਫਤਾਰ ਕਰ ਲਿਆ ਹੈ। ਰੰਗਾਨਾਥਨ ਆਪਣੀ ਪਤਨੀ ਸਮੇਤ ਫਰਾਰ ਚੱਲ ਰਿਹਾ ਸੀ ਅਤੇ ਉਸ ‘ਤੇ ਇਨਾਮ ਵੀ ਘੋਸ਼ਿਤ ਕੀਤਾ ਗਿਆ ਸੀ। ਮੱਧ ਪ੍ਰਦੇਸ਼ ਵਿੱਚ ਇਸ ਜ਼ਹਿਰੀਲੇ ਕਫ ਸੀਰਪ ਨਾਲ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਬੀਤੇ 24 ਘੰਟਿਆਂ ਵਿੱਚ ਤਿੰਨ ਹੋਰ ਬੱਚਿਆਂ ਨੇ ਦਮ ਤੋੜ ਦਿੱਤਾ, ਜਿਸ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 20 ਪਹੁੰਚ ਗਿਆ ਹੈ।

Total Views: 117 ,
Real Estate