ਰੂਸ ਲਈ ਲੜਨ ਵਾਲਾ ਭਾਰਤੀ ਵਿਦਿਆਰਥੀ ਯੂਕਰੇਨੀ ਫੌਜ ਵੱਲੋਂ ਕਾਬੂ

ਗੁਜਰਾਤ ਦੇ ਮੋਰਬੀ ਦੇ ਰਹਿਣ ਵਾਲੇ ਇੱਕ 22 ਸਾਲਾ ਭਾਰਤੀ ਨਾਗਰਿਕ, ਜਿਸ ਦੀ ਪਛਾਣ ਮਜੋਤੀ ਸਾਹਿਲ ਮੁਹੰਮਦ ਹੁਸੈਨ ਵਜੋਂ ਹੋਈ ਹੈ, ਨੂੰ ਕਥਿਤ ਤੌਰ ‘ਤੇ ਰੂਸੀ ਫੌਜ ਲਈ ਲੜਦੇ ਹੋਏ ਯੂਕਰੇਨੀ ਫੌਜਾਂ ਵੱਲੋਂ ਫੜਿਆ ਗਿਆ ਹੈ। ਭਾਰਤੀ ਅਧਿਕਾਰੀਆਂ ਨੇ ਅਜੇ ਤੱਕ ਹਿਰਾਸਤ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਉਹ ਫਿਲਹਾਲ ਰਿਪੋਰਟਾਂ ਦੀ ਤਸਦੀਕ ਕਰ ਰਹੇ ਹਨ।ਯੂਕਰੇਨੀ ਮੀਡੀਆ ਆਊਟਲੈੱਟ ਦਿ ਕੀਵ ਇੰਡੀਪੈਂਡੈਂਟ ਦੇ ਅਨੁਸਾਰ ਹੁਸੈਨ ਸ਼ੁਰੂ ਵਿੱਚ ਇੱਕ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਰੂਸ ਗਿਆ ਸੀ ਪਰ ਬਾਅਦ ਵਿੱਚ ਉਸਨੂੰ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ।

Total Views: 104 ,
Real Estate