ਬੱਸ ‘ਤੇ ਡਿੱਗਿਆ ਪਹਾੜ ਦਾ ਮਲਬਾ, 18 ਲੋਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਸ਼ਾਮ ਇੱਕ ਭਿਆਨਕ ਹਾਦਸਾ ਵਾਪਰ ਗਿਆ। ਝੰਡੂਤਾ ਉਪ-ਮੰਡਲ ਦੇ ਭੱਲੂ ਪੁਲ ਨੇੜੇ ਭਾਰੀ ਭੂਸਖਲਨ (Landslide) ਕਾਰਨ ਇੱਕ ਨਿੱਜੀ ਬੱਸ ਪਹਾੜ ਤੋਂ ਡਿੱਗੇ ਮਲਬੇ ਦੀ ਲਪੇਟ ਵਿੱਚ ਆ ਗਈ। ਇਸ ਦਰਦਨਾਕ ਹਾਦਸੇ ਵਿੱਚ ਬੱਸ ਵਿੱਚ ਸਵਾਰ 18ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹਨ। ਬੱਸ ਵਿੱਚ ਕਰੀਬ 30 ਯਾਤਰੀ ਸਵਾਰ ਸਨ। ਹਾਦਸਾ ਮੰਗਲਵਾਰ ਸ਼ਾਮ ਲਗਭਗ 6:40 ਵਜੇ ਵਾਪਰਿਆ, ਜਦੋਂ ‘ਸੰਤੋਸ਼ੀ’ ਨਾਂ ਦੀ ਇੱਕ ਨਿੱਜੀ ਬੱਸ ਮਰੋਤਨ ਤੋਂ ਘੁਮਾਰਵੀਂ ਜਾ ਰਹੀ ਸੀ। ਬੱਸ ਬਰਠੀਂ ਖੇਤਰ ਵਿੱਚ ਭੱਲੂ ਪੁਲ ਦੇ ਨੇੜੇ ਪਹੁੰਚੀ, ਅਚਾਨਕ ਪਹਾੜੀ ਖਿਸਕਣ ਨਾਲ ਭਾਰੀ ਮਾਤਰਾ ਵਿੱਚ ਮਲਬਾ ਅਤੇ ਵੱਡੇ-ਵੱਡੇ ਪੱਥਰ ਸਿੱਧੇ ਚੱਲਦੀ ਬੱਸ ਦੇ ਉੱਪਰ ਆ ਡਿੱਗੇ।

Total Views: 150 ,
Real Estate