ਕੇਜਰੀਵਾਲ ਨੂੰ ਦਿੱਲੀ ’ਚ ਮਿਲਿਆ ਸਰਕਾਰੀ ਬੰਗਲਾ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕੌਮੀ ਰਾਜਧਾਨੀ ਦਿੱਲੀ ਵਿਚ ਸਰਕਾਰੀ ਬੰਗਲਾ ਅਲਾਟ ਹੋ ਗਿਆ ਹੈ। ਉਹਨਾਂ ਨੂੰ ਇਕ ਕੌਮੀ ਸਿਆਸੀ ਪਾਰਟੀ ਦੇ ਮੁਖੀ ਵਜੋਂ ਇਹ ਬੰਗਲਾ ਅਲਾਟ ਹੋਇਆ ਹੈ। ਉਹਨਾਂ ਨੂੰ 95 ਲੋਧੀ ਅਸਟੇਟ ਬੰਗਲਾ ਅਲਾਟ ਹੋਇਆ ਹੈ। ਇਸ ਬੰਗਲੇ ਵਿਚ 4 ਬੈਡ ਰੂਮ ਅਤੇ 3 ਸਰਵੈਂਟ ਕੁਆਰਟਰਾਂ ਤੋਂ ਇਲਾਵਾ ਦਫਤਰੀ ਥਾਂ ਤੇ ਲਾਅਨ ਹਨ।
ਪਤਾ ਲੱਗਾ ਹੈ ਕਿ ਕੇਜਰੀਵਾਲ 35 ਲੋਧੀ ਅਸਟੇਟ ਬੰਗਲਾ ਚਾਹੁੰਦੇ ਸਨ ਜੋ ਪਹਿਲਾਂ ਬਸਪਾ ਮੁਖੀ ਕੁਮਾਰੀ ਮਾਇਆਵਤੀ ਕੋਲ ਹੁੰਦਾ ਸੀ। ਪਰ ਉਹ ਬੰਗਲਾ ਹੁਣ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੂੰ ਅਲਾਟ ਹੋ ਚੁੱਕਾ ਹੈ।

Total Views: 94 ,
Real Estate