ਨੌਟਿੰਘਮ ਵਿੱਚ ਦੋ ਸਾਲ ਪਹਿਲਾਂ ਚਾਕੂ ਨਾਲ ਕੀਤੇ ਹਮਲੇ ਵਿੱਚ ਆਪਣੀ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਮਾਰੀ ਗਈ ਬਰਤਾਨਵੀ ਮੂਲ ਦੀ ਭਾਰਤੀ ਲੜਕੀ ਗਰੇਸ ਓ’ਮੈਲੀ-ਕੁਮਾਰ ਨੂੰ ਅੱਜ ਜੌਰਜ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਬਹਾਦਰੀ ਲਈ ਦਿੱਤੇ ਜਾਣ ਵਾਲੇ ਬਰਤਾਨੀਆ ਦੇ ਸਰਬਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹੈ।ਗਰੇਸ (19) ਜੂਨ 2023 ਵਿੱਚ ਜਦੋਂ ਆਪਣੇ ਦੋਸਤ ਬਰਨਬੀ ਵੈੱਬਰ (19) ਨਾਲ ਨੌਟਿੰਘਮ ਯੂਨੀਵਰਸਿਟੀ ਜਾ ਰਹੀ ਸੀ ਤਾਂ ਵਾਲਡੋ ਕੈਲੋਕੇਨ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਹ ਦੋਵੇਂ ਇਸ ਹਮਲੇ ਵਿੱਚ ਮਾਰੇ ਗਏ।
Total Views: 101 ,
Real Estate



















