ਚੀਨੀ ਸਰਕਾਰੀ ਪ੍ਰਸਾਰਕ ਸੀਸੀਟੀਵੀ ਦੀ ਇੱਕ ਰਿਪੋਰਟ ਦੇ ਅਨੁਸਾਰ, ਸੋਮਵਾਰ ਨੂੰ ਪੂਰਬੀ ਸ਼ਹਿਰ ਵੈਂਝੂ ਵਿੱਚ ਮਿੰਗ ਪਰਿਵਾਰ ਦੇ ਕੁੱਲ 11 ਮੈਂਬਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ।ਚੀਨੀ ਅਦਾਲਤ ਨੇ ਮਿਆਂਮਾਰ ਵਿੱਚ ਮਾੜੀ ਸਾਖ਼ ਰੱਖਣ ਵਾਲੇ ਇੱਕ ਪਰਿਵਾਰ ਦੇ ਮੈਂਬਰਾਂ ਵਿੱਚੋਂ 11 ਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਪਰਿਵਾਰ ਦੇ ਇਲਜ਼ਾਮ ਸਨ ਕਿ ਉਹ ਧੋਖਾਧੜੀ ਦਾ ਗੈਂਗ ਚਲਾਉਂਦਾ ਸੀ।ਮਿੰਗ ਪਰਿਵਾਰ ਦੇ ਦਰਜਨਾਂ ਮੈਂਬਰਾਂ ਨੂੰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ, ਜਿਨ੍ਹਾਂ ਵਿੱਚੋਂ ਕਈਆਂ ਨੂੰ ਲੰਬੀਆਂ ਜੇਲ੍ਹਾਂ ਦੀਆਂ ਸਜ਼ਾਵਾਂ ਮਿਲੀਆਂ।ਮਿੰਗ ਪਰਿਵਾਰ ਚਾਰ ਕਬੀਲਿਆਂ ਵਿੱਚੋਂ ਇੱਕ ਲਈ ਕੰਮ ਕਰਦਾ ਸੀ ਜੋ ਚੀਨ ਨਾਲ ਲੱਗਦੀ ਮਿਆਂਮਾਰ ਦੀ ਸਰਹੱਦ ਦੇ ਨੇੜੇ ਸਥਿਤ ਲੌਕਾਇੰਗ ਝੁੱਗੀ-ਝੌਂਪੜੀ ਵਰਗੇ ਕਸਬੇ ਨੂੰ ਚਲਾਉਂਦੇ ਸਨ ਅਤੇ ਇਸ ਨੂੰ ਜੂਏ, ਡਰੱਗ ਅਤੇ ਧੋਖਾਧੜੀ ਦੇ ਕੇਂਦਰ ਬਣਾ ਦਿੱਤਾ ਸੀ।ਮਿਆਂਮਾਰ ਨੇ ਆਖ਼ਰਕਾਰ ਸਖ਼ਤੀ ਕੀਤੀ, 2023 ਵਿੱਚ ਇਨ੍ਹਾਂ ਪਰਿਵਾਰਾਂ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਨੂੰ ਚੀਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ।
ਇੱਕੋ ਪਰਿਵਾਰ ਦੇ 11 ਜੀਆਂ ਨੂੰ ਮੌਤ ਦੀ ਸਜ਼ਾ
Total Views: 136 ,
Real Estate



















