ਯੂਨੀਵਰਸਿਟੀ ਕਾਲਜ ਜੈਤੋ ਦੀਆਂ ਵਿਦਿਆਰਥਣਾਂ ਦੀ ਸ਼ਾਨਦਾਰ ਅਕਾਦਮਿਕ ਪ੍ਰਾਪਤੀ

ਬੀ. ਏ. ਸਮੈਸਟਰ ਪਹਿਲਾ ਦੇ ਨਤੀਜੇ ਵਿੱਚ ਖੁਸ਼ਪ੍ਰੀਤ ਕੌਰ ਅਤੇ ਹਰਦੀਪ ਕੌਰ 8.97 ਐਸ.ਜੀ.ਪੀ.ਏ. ਨਾਲ ਅੱਵਲ

ਜੈਤੋ,(PNO Media Group) — ਯੂਨੀਵਰਸਿਟੀ ਕਾਲਜ ਜੈਤੋ ਦੀਆਂ ਵਿਦਿਆਰਥਣਾਂ ਨੇ ਦਸੰਬਰ 2024 ਬੀ.ਏ. ਸੈਮੇਸਟਰ-1 ਦੀਆਂ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਉੱਤਮ ਪ੍ਰਦਰਸ਼ਨ ਕੀਤਾ। ਖੁਸ਼ਪ੍ਰੀਤ ਕੌਰ ਪੁੱਤਰੀ ਸਤਵਿੰਦਰ ਸਿੰਘ ਅਤੇ ਹਰਦੀਪ ਕੌਰ ਪੁੱਤਰੀ ਗੁਰਨਾਮ ਸਿੰਘ ਨੇ 8.97 ਐਸ.ਜੀ.ਪੀ.ਏ. ਨਾਲ ਪਹਿਲਾ ਸਥਾਨ ਸਾਂਝਾ ਕੀਤਾ। ਮਨਪ੍ਰੀਤ ਕੌਰ ਪੁੱਤਰੀ ਇਤਬਾਰ ਸਿੰਘ ਨੇ 8.83 ਐਸ.ਜੀ.ਪੀ.ਏ. ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਅਮਨਜੋਤ ਕੌਰ ਪੁੱਤਰੀ ਬਲਦੇਵ ਸਿੰਘ ਨੇ 8.76 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਇੰਚਾਰਜ ਡਾ. ਸਮਰਾਟ ਖੰਨਾ, ਸੀਨੀਅਰ ਫੈਕਲਟੀ ਡਾ. ਪਰਮਿੰਦਰ ਸਿੰਘ ਤੱਗੜ, ਪ੍ਰੋ. ਸ਼ਿਲਪਾ ਕਾਂਸਲ ਅਤੇ ਡਾ. ਸੁਭਾਸ਼ ਚੰਦਰ ਨੇ ਵਿਦਿਆਰਥਣਾਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਇਸ ਸਫਲਤਾ ਨੂੰ ਵਿਦਿਆਰਥਣਾਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਸੁਯੋਗ ਅਗਵਾਈ ਦਾ ਨਤੀਜਾ ਦੱਸਿਆ ਅਤੇ ਆਸ ਜਤਾਈ ਕਿ ਇਹ ਵਿਦਿਆਰਥਣਾਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੀਆਂ।

Total Views: 133 ,
Real Estate