ਭਾਰਤੀ ਏਅਰਟੈੱਲ ਲਿਮਟਿਡ ਦੇ 5G ਟੈਲੀਕਾਮ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਚੱਲ ਰਹੀ ਚੋਰੀ ‘ਤੇ ਇੱਕ ਵੱਡੀ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਰਾਜ ਭਰ ਵਿੱਚ 61 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 95 ਐਫਆਈਆਰ ਦਰਜ ਕੀਤੀਆਂ ਹਨ। ਇਸ ਕਾਰਵਾਈ ਨੇ ਦੂਰਸੰਚਾਰ ਸੇਵਾਵਾਂ ਵਿੱਚ ਵਿਆਪਕ ਵਿਘਨ ਨੂੰ ਰੋਕਿਆ ਹੈ।ਉੱਚ-ਮੁੱਲ ਵਾਲੇ 5G ਬੁਨਿਆਦੀ ਢਾਂਚੇ ਦੀ ਚੋਰੀ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਗਈ ਸੀ। ਐਸਆਈਟੀ ਦੀ ਅਗਵਾਈ ਡੀਆਈਜੀ ਰਾਜਪਾਲ ਸੰਧੂ ਕਰ ਰਹੇ ਹਨ। ਟੀਮ ਨੇ ਦੋਸ਼ੀਆਂ ਨੂੰ ਫੜਨ ਅਤੇ ਚੋਰੀ ਹੋਏ ਉਪਕਰਣਾਂ ਨੂੰ ਬਰਾਮਦ ਕਰਨ ਲਈ ਜ਼ਿਲ੍ਹਾ ਪੁਲਿਸ ਇਕਾਈਆਂ ਨਾਲ ਨੇੜਿਓਂ ਤਾਲਮੇਲ ਕਰਕੇ ਕੰਮ ਕੀਤਾ। ਚੋਰ ਮੁੱਖ ਤੌਰ ‘ਤੇ ਜੀਯੂਟੀ-1 ਕਾਰਡਾਂ (ਬੇਸ ਬੈੱਡ ਯੂਨਿਟਾਂ) ਨੂੰ ਨਿਸ਼ਾਨਾ ਬਣਾ ਰਹੇ ਸਨ ਜੋ ਕਿ 4ਜੀ ਅਤੇ 5ਜੀ ਸਿਗਨਲਾਂ ਦੇ ਸੰਚਾਰ ਲਈ ਬਹੁਤ ਮਹੱਤਵਪੂਰਨ ਯੰਤਰ ਹਨ। ਉਨ੍ਹਾਂ ਕਿਹਾ ਕਿ ਚੋਰੀ ਦੀ ਸਾਰੀ ਪ੍ਰਕਿਰਿਆ ਦੋ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਪੂਰੀ ਹੋ ਰਹੀ ਸੀ ਫਿਰ ਦੋਸ਼ੀ ਮੌਕੇ ਤੋਂ ਭੱਜ ਜਾਂਦੇ ਸਨ।
ਪੰਜਾਬ ਦੇ ਟਾਵਰਾਂ ਤੋਂ 5G ਢਾਂਚੇ ਚੋਰੀ ਹੋਣ ਮਗਰੋਂ 61 ਗ੍ਰਿਫ਼ਤਾਰ
Total Views: 136 ,
Real Estate


















