ਕੈਨੇਡਾ 2,857 ਭਾਰਤੀ ਡਿਪੋਰਟ ਕਰੇਗਾ

ਕੈਨੇਡਾ ਵਿਚ ਪੱਕਾ ਹੋਣ ਦਾ ਸੁਪਨੇ ਦੇਖ ਰਹੇ ਸੈਂਕੜੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਜਦੋਂ ਰਫ਼ਿਊਜੀ ਬੋਰਡ ਨੇ ਉਨ੍ਹਾਂ ਦੇ ਅਸਾਇਲਮ ਕਲੇਮ ਰੱਦ ਕਰ ਦਿਤੇ ਅਤੇ ਹੁਣ ਇਨ੍ਹਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕੈਨੇਡੀਅਨ ਅਦਾਲਤਾਂ ਵਿਚ ਦਾਇਰ ਅਪੀਲਾਂ ਵੀ ਕਾਰਗਰ ਸਾਬਤ ਨਹੀਂ ਹੋ ਰਹੀਆਂ ਹਾਂ ਅਤੇ ਮੌਜੂਦਾ ਵਰ੍ਹੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਵਿਚੋਂ 30 ਨਾਂਹਪੱਖੀ ਰਹੇ। ਇੰਮੀਗ੍ਰੇਸ਼ਨ ਅਤੇ ਰਫ਼ਿੂਜੀ ਬੋਰਡ ਵੱਲੋਂ ਭਾਰਤੀ ਨਾਗਰਿਕਾਂ ਨਾਲ ਸਬੰਧਤ ਤਕਰੀਬਨ 10 ਹਜ਼ਾਰ ਅਸਾਇਲਮ ਕਲੇਮਜ਼ ਬਾਰੇ ਮੌਜੂਦਾ ਵਰ੍ਹੇ ਦੌਰਾਨ ਵਿਚਾਰ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 1,025 ਪ੍ਰਵਾਨ ਹੋ ਗਏ ਜਦਕਿ 1,027 ਰੱਦ ਕਰ ਦਿਤੇ ਗਏ। 493 ਜਣਿਆਂ ਨੇ ਪਨਾਹ ਦੇ ਦਾਅਵੇ ਵਾਪਸ ਲੈ ਲਏ ਜਦਕਿ 2,857 ਭਾਰਤੀਆਂ ਨੂੰ ਡਿਪੋਰਟ ਕਰਨ ਦਾ ਹੁਕਮ ਦਿਤੇ ਗਏ ਹਨ।

Total Views: 146 ,
Real Estate