ਅਮਰੀਕਾ ਦੀ ਗੈਰਕਾਨੂੰਨੀ ਪ੍ਰਵਾਸੀਆਂ ਵਿਰੁਧ ਮੁਹਿੰਮ ਚਲਾ ਰਹੀ ਸੰਸਥਾ ਆਈ.ਸੀ.ਈ. ਵਲੋਂ ਇਕ ਬਜ਼ੁਰਗ ਪੰਜਾਬੀ ਔਰਤ ਨੂੰ ਨਜ਼ਰਬੰਦ ਕਰਨ ਦਾ ਸਥਾਨਕ ਲੋਕਾਂ ਵਲੋਂ ਭਾਰੀ ਵਿਰੋਧ ਹੋ ਰਿਹਾ ਹੈ। 73 ਸਾਲ ਦੀ ਹਰਜੀਤ ਕੌਰ 1992 ਵਿਚ ਦੋ ਬੱਚਿਆਂ ਦੀ ਇਕੱਲੀ ਮਾਂ ਵਜੋਂ ਭਾਰਤ ਤੋਂ ਅਮਰੀਕਾ ਆਈ ਸੀ। ਆਈ.ਸੀ.ਈ. ਵਲੋਂ ਬਜ਼ੁਰਗ ਨੂੰ ਸੈਨ ਫਰਾਂਸਿਸਕੋ ਦੇ ਹਰਕੁਲਿਸ ਸ਼ਹਿਰ ਵਿਚ ਅਚਾਨਕ ਜਾਂਚ ਦੌਰਾਨ ਹਿਰਾਸਤ ਵਿਚ ਲੈ ਲਿਆ ਗਿਆ। ਉਸ ਨੂੰ 8 ਸਤੰਬਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਅਗਲੇ ਦਿਨ ਉਸ ਨੂੰ ਬੇਕਰਸਫੀਲਡ ਦੇ ਮੇਸਾ ਵਰਡੇ ਨਜ਼ਰਬੰਦੀ ਕੇਂਦਰ ਵਿਚ ਤਬਦੀਲ ਕਰ ਦਿਤਾ ਗਿਆ।ਰੀਪੋਰਟ ਮੁਤਾਬਕ ਹਰਜੀਤ ਕੌਰ 30 ਸਾਲਾਂ ਤੋਂ ਵੱਧ ਸਮੇਂ ਤੋਂ ਕੈਲੀਫੋਰਨੀਆ ਦੀ ਈਸਟ ਬੇਅ ਇਲਾਕੇ ’ਚ ਰਹਿ ਰਹੀ ਹੈ, ਉਨ੍ਹਾਂ ਦਾ ਕੋਈ ਅਪਰਾਧਕ ਰੀਕਾਰਡ ਨਹੀਂ ਹੈ ਅਤੇ ਉਹ ਸਥਾਨਕ ਤੌਰ ਉਤੇ ਬਰਕਲੇ ਦੇ ਸਾੜੀ ਪੈਲੇਸ ’ਚ ਲੰਮੇ ਸਮੇਂ ਤੋਂ ਸਿਲਾਈ ਲਈ ਜਾਣੀ ਜਾਂਦੀ ਸੀ। ਬਹੁਤ ਸਾਰੇ ਸਾਬਕਾ ਗਾਹਕ ਉਸ ਨੂੰ ‘ਦਾਦੀ’ ਕਹਿੰਦੇ ਸਨ। ਉਸ ਦੀ ਪੋਤੀ, ਸੁਖਦੀਪ ਕੌਰ ਨੇ ਇਕ ਰੈਲੀ ਦੌਰਾਨ ਕਿਹਾ, ‘‘ਉਹ ਅਪਰਾਧੀ ਨਹੀਂ ਹੈ। ਉਹ ਸਿਰਫ ਮੇਰੀ ਦਾਦੀ ਹੀ ਨਹੀਂ ਬਲਕਿ ਹਰ ਕਿਸੇ ਦੀ ਦਾਦੀ ਹੈ।’’ ਸ਼ੁਕਰਵਾਰ ਨੂੰ, ਲਗਭਗ 200 ਸਮਰਥਕ ਅਲ ਸੋਬਰਾਂਟੇ ਸਿੱਖ ਗੁਰਦੁਆਰੇ ਵਿਚ ਇਕੱਠੇ ਹੋਏ ਅਤੇ ਹਰਜੀਤ ਕੌਰ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ।
ਅਮਰੀਕਾ ’ਚ ਬਜ਼ੁਰਗ ਪੰਜਾਬੀ ਬੀਬੀ ਨੂੰ ICE ਨੇ ਕੀਤਾ ਨਜ਼ਰਬੰਦ
Total Views: 183 ,
Real Estate



















