ਬ੍ਰਿਟੇਨ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੀ ਉਪ-ਨੇਤਾ ਐਂਜੇਲਾ ਰੇਨਰ ਨੂੰ ਟੈਕਸ ਚੋਰੀ ਦੇ ਮਾਮਲੇ ’ਚ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ। ਮਾਮਲਾ ਹੋਵ (Hove) ’ਚ ਖਰੀਦੇ ਗਏ ਇੱਕ ਅਪਾਰਟਮੈਂਟ ਨਾਲ ਜੁੜਿਆ ਹੈ, ਜਿੱਥੇ ਸਟੈਂਪ ਡਿਊਟੀ ਟੈਕਸ ਦੇ ਭੁਗਤਾਨ ’ਚ ਗੜਬੜੀ ਸਾਹਮਣੇ ਆਈ ਹੈ।ਜਾਂਚ ’ਚ ਪਾਇਆ ਗਿਆ ਕਿ ਐਂਜੇਲਾ ਰੇਨਰ ਨੇ ਮੰਤਰੀ ਆਚਾਰ ਸੰਹਿਤਾ ਦੀ ਪੂਰੀ ਪਾਲਣਾ ਨਹੀਂ ਕੀਤੀ। ਹਾਲਾਂਕਿ, ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਰੇਨਰ ਨੇ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕੀਤਾ, ਪਰ ਉਨ੍ਹਾਂ ਨੂੰ ਟੈਕਸ ਮਾਹਰਾਂ ਦੀ ਸਲਾਹ ਲੈਣੀ ਚਾਹੀਦੀ ਸੀ।
Total Views: 88 ,
Real Estate



















