ਜੋਅ ਬਾਇਡਨ ਦੇ ਸਿਰ ਤੇ ਕੀ ਹੋਇਆ

ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ  ਨੂੰ ਹਾਲ ਹੀ ਵਿੱਚ ਡੇਲਾਵੇਅਰ ਦੇ ਰੇਹੋਬੋਥ ਬੀਚ ਵਿੱਚ ਇੱਕ ਚਰਚ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ। 82 ਸਾਲਾ ਬਾਇਡਨ ਬਹੁਤ ਕਮਜ਼ੋਰ ਲੱਗ ਰਹੇ ਸਨ ਅਤੇ ਉਨ੍ਹਾਂ ਦੇ ਮੱਥੇ ‘ਤੇ ਇੱਕ ਡੂੰਘਾ ਨਿਸ਼ਾਨ ਦਿਖਾਈ ਦੇ ਰਿਹਾ ਸੀ।ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਇਹ ਨਿਸ਼ਾਨ ਕਿਸੇ ਸਰਜਰੀ ਵਰਗਾ ਲੱਗ ਰਿਹਾ ਸੀ। ਹਾਲਾਂਕਿ, ਇੱਕ ਡਾਕਟਰ ਨੇ ਕਿਹਾ ਕਿ ਇਹ ਨਿਸ਼ਾਨ ਸਿਰ ਵਿੱਚ ਸੱਟ ਜਾਂ ਕਿਸੇ ਚੀਜ਼ ਤੋਂ ਕੱਟਣ ਕਾਰਨ ਨਹੀਂ ਹੈ, ਇਹ ਚਮੜੀ ਦੇ ਕੈਂਸਰ ਦੀ ਸਰਜਰੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਕੈਂਸਰ ਸਰਜਰੀ ਹੋਈ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਚਮੜੀ ਦੇ ਕੈਂਸਰ ਲਈ ਇੱਕ ਵਿਸ਼ੇਸ਼ “ਮੌਸ ਸਰਜਰੀ” ਕਰਵਾਈ ਹੈ। ਡਾਕਟਰਾਂ ਨੇ ਸਰਜਰੀ ਰਾਹੀਂ ਉਨ੍ਹਾਂ ਦੇ ਮੱਥੇ ਤੋਂ ਕੈਂਸਰ ਵਾਲੇ ਟਿਸ਼ੂ ਨੂੰ ਹਟਾ ਦਿੱਤਾ ਹੈ। ਬਾਇਡਨ ਦੀ ਬੁਲਾਰਨ ਕੈਲੀ ਸਕਲੀ ਨੇ ਵੀਰਵਾਰ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

Total Views: 75 ,
Real Estate