ਖ਼ਬਰ ਏਜੰਸੀ ਏਐਨਆਈ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਇੰਟਰਵਿਊ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਮ ਮੰਦਰ ਸਬੰਧੀ ਆਰਡੀਨੈਂਸ ਨਹੀਂ ਲੈ ਕੇ ਆਏਗੀ। ਕਾਨੂੰਨੀ ਪ੍ਰਕਿਰਿਆ ਦੇ ਬਾਅਦ ਹੀ ਰਾਮ ਮੰਦਰ ’ਤੇ ਫੈਸਲਾ ਲਿਆ ਜਾ ਸਕਦਾ ਹੈ। ਮੋਦੀ ਨੇ ਕਿਹਾ ਕਿ ਰਾਮ ਮੰਦਰ ਸੰਵਿਧਾਨ ਤਹਿਤ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ 70 ਸਾਲ ਸ਼ਾਸਨ ਕਰਨ ਵਾਲਿਆਂ ਨੇ ਰਾਮ ਮੰਦਰ ਨੂੰ ਅਟਕਾ ਕੇ ਰੱਖਿਆ ਹੋਇਆ ਹੈ। ਕਾਂਗਰਸ ’ਤੇ ਵਾਰ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਵਕੀਲਾਂ ਨੇ ਇਸ ਕੇਸ ਦੀ ਕਾਨੂੰਨੀ ਪ੍ਰਕਿਰਿਆ ਵਿੱਚ ਅੜਿੱਕਾ ਲਗਾਇਆ ਹੈ।
Total Views: 193 ,
Real Estate



















