ਉੱਤਰ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਨੇ ਕਿਹਾ ਹੈ ਕਿ ਉਹ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਪ੍ਰਤੀ ਵਚਨਵੱਧ ਹਨ ਪਰ ਉਨ੍ਹਾਂ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਦੇਸ ‘ਤੇ ਪਾਬੰਦੀਆਂ ਬਰਕਰਾਰ ਰੱਖਦਾ ਹੈ ਤਾਂ ਉਨ੍ਹਾਂ ਦਾ ਇਰਾਦਾ ਬਦਲ ਵੀ ਸਕਦਾ ਹੈ।ਕਿਮ ਜੋਂਗ ਉਨ ਨੇ ਇਹ ਗੱਲ ਦੇਸ ਨੂੰ ਸੰਬੋਧਨ ਕਰਦਿਆਂ ਨਵੇਂ ਸਾਲ ਦੇ ਭਾਸ਼ਣ ‘ਚ ਕਹੀ ਹੈ।ਪਿਛਲੇ ਸਾਲ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੇਸ ਦੇ ਸੰਬੰਧ ਦੱਖਣੀ ਕੋਰੀਆ ਅਤੇ ਅਮਰੀਕਾ ਨਾਲ ਬਿਹਤਰ ਕੀਤੇ ਸਨ। ਉਨ੍ਹਾਂ ਦੇ ਕੂਟਨੀਤਕ ਕਦਮਾਂ ਨੂੰ ਬੇਮਿਸਾਲ ਦੱਸਿਆ ਜਾ ਰਿਹਾ ਸੀ।ਕਿਮ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੂਨ 2018 ‘ਚ ਪਰਮਾਣੂ ਹਥਿਆਰ ਨਸ਼ਟ ਕਰਨ ਬਾਰੇ ਮੁਲਾਕਾਤ ਕੀਤੀ ਸੀ ਤੇ ਆਪਣੇ ਪਰਮਾਣੂ ਹਥਿਆਰ ਘਟਾਉਣ ਦੀ ਗੱਲ ਮੰਨੀ ਸੀ।
Total Views: 148 ,
Real Estate



















