ਅਤਿ ਲੋੜੀਂਦੇ ਭਗੌੜਿਆਂ’ ਵਿਚ ਸ਼ਾਮਲ ਸਿੰਡੀ ਰੌਡਰਿੰਗਜ਼ ਭਾਰਤ ’ਚੋਂ ਗ੍ਰਿਫ਼ਤਾਰ

ਅਮਰੀਕਾ ਤੇ ਭਾਰਤ ਦੀਆਂ ਕਾਨੂੰਨ ਏਜੰਸੀਆਂ ਦੀ ਸਾਂਝੇ ਯਤਨਾਂ ਸਦਕਾ ਅਮਰੀਕਾ ਦੀ ਸੰਘੀ ਜਾਂਚ ਏਜੰਸੀ (FBI) ਸਿਖਰਲੇ ਦਸ ਅਤਿ ਲੋੜੀਂਦੇ ਭਗੌੜਿਆਂ ਵਿਚੋਂ ਇਕ, ਸਿੰਡੀ ਰੌਡਰਿਗਜ਼ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲ ਰਹੀ ਹੈ। ਸਿੰਡੀ ਨੂੰ ਉਸ ਦੇ ਛੇ ਸਾਲ ਦੇ ਪੁੱਤਰ ਦੇ ਕਤਲ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੰਸੀ ਮੁਤਾਬਕ ਸਿੰਡੀ ਆਪਣੇ ਪੁੱਤਰ ਦੇ ਕਤਲ ਮਗਰੋਂ ਪਿਛਲੇ ਦੋ ਸਾਲਾਂ ਤੋਂ ਭਾਰਤ ਵਿਚ ਲੁਕੀ ਹੋਈ ਸੀ।ਐੱਫਬੀਆਈ ਨੇ ਭਾਰਤੀ ਅਧਿਕਾਰੀਆਂ ਅਤੇ ਇੰਟਰਪੋਲ ਦੀ ਮਦਦ ਨਾਲ ਸਿੰਡੀ ਰੌਡਰਿਗਜ਼ ਸਿੰਘ ਨੂੰ ਭਾਰਤ ਵਿੱਚ ਗ੍ਰਿਫ਼ਤਾਰ ਕੀਤਾ ਹੈ।ਫੌਕਸ ਨਿਊਜ਼ ਦੀ ਰਿਪੋਰਟ ਅਨੁਸਾਰ, ਐੱਫਬੀਆਈ ਉਸ ਨੂੰ ਟੈਕਸਾਸ ਅਧਿਕਾਰੀਆਂ ਦੇ ਹਵਾਲੇ ਕਰੇਗੀ। ਐੱਫਬੀਆਈ ਡਾਇਰੈਕਟਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਐਫਬੀਆਈ ਦੀ ‘ਟੌਪ 10 ਮੋਸਟ ਵਾਂਟੇਡ ਭਗੌੜਿਆਂ’ ਸੂਚੀ ਵਿੱਚ ਸੀ। ਅਧਿਕਾਰੀਆਂ ਨੇ ਕਿਹਾ ਕਿ ਸਿੰਘ ਨੂੰ ਟੈਕਸਾਸ ਵਿੱਚ ਆਪਣੇ ਪੁੱਤਰ, ਨੋਏਲ ਅਲਵਾਰੇਜ਼ ਦੇ ਕਥਿਤ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਸਿੰਘ ਆਪਣੇ ਛੇ ਸਾਲ ਦੇ ਪੁੱਤਰ ਦੀ ਹੱਤਿਆ ਦੇ ਦੋਸ਼ਾਂ ਵਿੱਚ ਲੋੜੀਂਦੀ ਸੀ। ਉਸ ਉੱਤੇ ਮੁਕੱਦਮੇ ਦੀ ਕਾਰਵਾਈ ਤੋਂ ਬਚਣ ਲਈ ਗੈਰਕਾਨੂੰਨੀ ਤਰੀਕੇ ਨਾਲ ਭੱਜਣ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਹੱਤਿਆ ਦਾ ਦੋਸ਼ ਹੈ।

Total Views: 167 ,
Real Estate