ਕੰਧ ਡਿੱਗਣ ਨਾਲ ਪੰਜ ਮੌਤਾਂ, 10 ਜ਼ਖ਼ਮੀ

ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੁਮਾਯੂੰ ਦੇ ਮਕਬਰੇ ਨੇੜੇ ਦਰਗਾਹ ਦੀ ਕੰਧ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਚਾਰ ਹੋਰ ਜ਼ਖਮੀ ਦੱਸੇ ਜਾਂਦੇ ਹਨ। ਪੁਲੀਸ ਨੇ ਕਿਹਾ ਕਿ ਨੌਂ ਜ਼ਖ਼ਮੀਆਂ ਨੂੰ ਏਮਜ਼ ਟਰੌਮਾ ਸੈਂਟਰ ਭੇਜਿਆ ਗਿਆ ਅਤੇ ਇੱਕ ਨੂੰ ਐਲਐਨਜੇਪੀ ਹਸਪਤਾਲ ਲਿਜਾਇਆ ਗਿਆ।
ਜੁਆਇੰਟ ਪੁਲੀਸ ਕਮਿਸ਼ਨਰ ਸੰਜੇ ਕੁਮਾਰ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਹੁਣ ਤੱਕ, ਸਾਨੂੰ ਪਤਾ ਲੱਗਾ ਹੈ ਕਿ ਏਮਜ਼ ਟਰੌਮਾ ਸੈਂਟਰ ਵਿੱਚ ਇਲਾਜ ਅਧੀਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਜ਼ੇਰੇ ਇਲਾਜ ਹਨ। ਅਸੀਂ ਇਲਾਕੇ ਨੂੰ ਘੇਰ ਲਿਆ ਹੈ।’’ ਉਨ੍ਹਾਂ ਕਿਹਾ ਕਿ ਨਮਾਜ਼ੀ ਸ਼ੁੱਕਰਵਾਰ ਦੀ ਨਮਾਜ਼ ਲਈ ਦਰਗਾਹ ਜਾ ਰਹੇ ਸਨ ਅਤੇ ਜਦੋਂ ਇਹ ਘਟਨਾ ਵਾਪਰੀ ਤਾਂ ਮੀਂਹ ਕਾਰਨ ਕਮਰੇ ਦੇ ਅੰਦਰ ਬੈਠੇ ਸਨ। ਪੁਲੀਸ ਨੇ ਕਿਹਾ ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ। ਘਟਨਾ ਸਬੰਧੀ ਸ਼ਾਮੀਂ 3.55 ਵਜੇ ਸੂਚਨਾ ਮਿਲਣ ਤੋਂ ਬਾਅਦ 10 ਤੋਂ 12 ਪੀੜਤਾਂ ਨੂੰ ਮਲਬੇ ’ਚੋਂ ਬਚਾਇਆ ਗਿਆ।

Total Views: 106 ,
Real Estate