UP ਦੇ ਬਾਰਾਬੰਕੀ ਵਿਚ ਇਕ ਰੋਡਵੇਜ਼ ਬੱਸ ’ਤੇ ਇਕ ਦਰੱਖਤ ਡਿੱਗ ਪਿਆ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਇਕ ਅਧਿਆਪਕਾ ਅਤੇ ਦੋ ਬਲਾਕ ਅਧਿਕਾਰੀ ਸ਼ਾਮਿਲ ਹਨ। ਇਕ ਦੀ ਹਾਲਤ ਗੰਭੀਰ ਹੈ। ਜਾਣਕਾਰੀ ਅਨੁਸਾਰ 60 ਲੋਕਾਂ ਨਾਲ ਭਰੀ ਇਕ ਬੱਸ ਬਾਰਾਬੰਕੀ ਤੋਂ ਹੈਦਰਗੜ੍ਹ ਜਾ ਰਹੀ ਸੀ। ਸਵੇਰੇ 11 ਵਜੇ ਹਰਖ ਚੌਰਾਹੇ ਕੋਲ ਇਕ ਜਾਨਵਰ ਬੱਸ ਦੇ ਸਾਹਮਣੇ ਆ ਗਿਆ। ਉਸਨੂੰ ਬਚਾਉਣ ਦੀ ਕੋਸ਼ਿਸ਼ ਵਿੱਚ, ਬੱਸ ਪਹਿਲਾਂ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਫਿਰ ਇਕ ਦਰੱਖਤ ਨਾਲ ਜਾ ਟਕਰਾਈ। ਇਸ ਤੋਂ ਬਾਅਦ ਦਰੱਖਤ ਬੱਸ ’ਤੇ ਡਿੱਗ ਪਿਆ। ਇਸ ਦੀ ਸੀ.ਟੀ.ਵੀ.ਵੀ. ਸਾਹਮਣੇ ਆਈ ਹੈ।
Total Views: 152 ,
Real Estate



















