ਵਿਦੇਸ਼ੀ ਧਰਤੀ ‘ਤੇ 6 ਸਾਲ ਦੀ ਭਾਰਤੀ ਬੱਚੀ ਹੋਈ ਨਸਲੀ ਹਮਲੇ ਦੀ ਸ਼ਿਕਾਰ

ਆਇਰਲੈਂਡ ਵਿੱਚ ਭਾਰਤੀਆਂ ‘ਤੇ ਨਸਲੀ ਹਮਲਿਆਂ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਵਾਟਰਫੋਰਡ ਵਿੱਚ ਇੱਕ ਹੋਰ ਅਜਿਹੀ ਘਟਨਾ ਸਾਹਮਣੇ ਆਈ ਹੈ। ਕੁਝ ਲੜਕਿਆਂ ਨੇ ਭਾਰਤੀ ਮੂਲ ਦੀ 6 ਸਾਲ ਦੀ ਬੱਚੀ ਨਾਲ ਉਸ ਦੇ ਘਰ ਦੇ ਬਾਹਰ ਕੁੱਟਮਾਰ ਕੀਤੀ। ਹਮਲਾਵਰ ਬੱਚੀ ਨੂੰ ਕੁੱਟਦੇ ਹੋਏ ਚੀਕ ਰਹੇ ਸਨ, “ਭਾਰਤ ਵਾਪਸ ਜਾਓ।” ਹਮਲਾਵਰਾਂ ਨੇ ਬੱਚੀ ਦੇ ਨਿੱਜੀ ਅੰਗਾਂ ‘ਤੇ ਵੀ ਹਮਲਾ ਕੀਤਾ।ਆਇਰਿਸ਼ ਅਖਬਾਰ ਨੂੰ ਇੰਟਰਵਿਊ ਦਿੰਦੇ ਹੋਏ ਬੱਚੀ ਦੀ ਮਾਂ ਨੇ ਇਸ ਭਿਆਨਕ ਘਟਨਾ ਬਾਰੇ ਵਿਸਥਾਰ ਨਾਲ ਦੱਸਿਆ। ਮਾਂ ਨੇ ਕਿਹਾ ਕਿ ਹਮਲਾਵਰ ਲੜਕੇ ਕਹਿ ਰਹੇ ਸਨ, “ਗੰਦੇ ਭਾਰਤੀ, ਵਾਪਸ ਜਾਓ।” ਮਾਂ ਅਨੁਸਾਰ, ਇਹ ਘਟਨਾ ਸੋਮਵਾਰ ਸ਼ਾਮ ਨੂੰ ਉਦੋਂ ਵਾਪਰੀ ਜਦੋਂ ਉਨ੍ਹਾਂ ਦੀ ਆਇਰਿਸ਼ ਮੂਲ ਦੀ ਛੋਟੀ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਸਮੂਹ ਵਿੱਚ ਇੱਕ 8 ਸਾਲ ਦੀ ਲੜਕੀ ਅਤੇ 12 ਤੋਂ 14 ਸਾਲ ਦੀ ਉਮਰ ਦੇ ਕਈ ਲੜਕੇ ਸ਼ਾਮਲ ਸਨ।

Total Views: 165 ,
Real Estate