ਇੱਕ ਉਮੀਦਵਾਰ ਹੋਣ ‘ਤੇ ਵੀ ਕੀ ਮਿਲ ਸਕਦਾ ਹੈ NOTA ਦਾ Option

ਕੀ ਵੋਟਰਾਂ ਨੂੰ NOTA ਦਾ ਵਿਕਲਪ ਉਦੋਂ ਵੀ ਮਿਲਣਾ ਚਾਹੀਦਾ ਹੈ ਜਦੋਂ ਸਿਰਫ਼ ਇੱਕ ਹੀ ਉਮੀਦਵਾਰ ਚੋਣ ਮੈਦਾਨ ਵਿੱਚ ਹੋਵੇ? ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਸ ਮਹੱਤਵਪੂਰਨ ਮੁੱਦੇ ‘ਤੇ ਵਿਚਾਰ ਕਰਨ ਲਈ ਸਹਿਮਤੀ ਦਿੱਤੀ। ਅਦਾਲਤ ਇਹ ਵੀ ਦੇਖੇਗੀ ਕਿ ਕੀ ਜੇਕਰ NOTA ਨੂੰ ਪ੍ਰਾਪਤ ਵੋਟਾਂ ਉਮੀਦਵਾਰ ਤੋਂ ਵੱਧ ਹਨ ਤਾਂ ਚੋਣ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ।ਜਸਟਿਸ ਸੂਰਿਆਕਾਂਤ, ਜਸਟਿਸ ਉੱਜਵਲ ਭੂਯਾਨ ਅਤੇ ਜਸਟਿਸ ਐਨਕੇ ਸਿੰਘ ਦੇ ਬੈਂਚ ਨੇ ਕਿਹਾ, ‘ਇਹ ਇੱਕ ਦਿਲਚਸਪ ਸਵਾਲ ਹੈ।ਕਿ ਜੇਕਰ ਮੈਦਾਨ ‘ਚ ਸਿਰਫ਼ ਇੱਕ ਹੀ ਉਮੀਦਵਾਰ ਹੈ ਤੇ ਲੋਕ ਉਸ ਨੂੰ ਵੀ ਆਪਣਾ ਪ੍ਰਤੀਨਿਧੀ ਨਹੀਂ ਚਾਹੁੰਦੇ ਤਾਂ ਕੀ ਵੋਟਰਾਂ ਨੂੰ NOTA ਦਾ ਵਿਕਲਪ ਮਿਲ ਸਕਦਾ ਹੈ ਤੇ ਜੇ NOTA ਨੂੰ ਜ਼ਿਆਦਾ ਵੋਟਾਂ ਮਿਲੀਆਂ ਤਾਂ ਚੋਣ ਵੀ ਰੱਦ ਹੋ ਸਕਦੀ ਹੈ…ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਕਿਹਾ ਕਿ ਨੋਟਾ ਦੇ ਆਉਣ ਤੋਂ ਲੈ ਕੇ ਅੱਜ ਤੱਕ, ਇਸਦਾ ਕਿਸੇ ਵੀ ਚੋਣ ‘ਤੇ ਕੋਈ ਪ੍ਰਭਾਵ ਨਹੀਂ ਪਿਆ ਹੈ। ਉਨ੍ਹਾਂ ਕਿਹਾ ਕਿ ਹਰ ਜਿੱਤਣ ਵਾਲੇ ਉਮੀਦਵਾਰ ਨੂੰ ਨੋਟਾ ਨਾਲੋਂ ਵੱਧ ਵੋਟਾਂ ਮਿਲੀਆਂ ਹਨ, ਭਾਵੇਂ ਕੁਝ ਹਾਰਨ ਵਾਲੇ ਉਮੀਦਵਾਰਾਂ ਨੂੰ ਨੋਟਾ ਨਾਲੋਂ ਘੱਟ ਵੋਟਾਂ ਮਿਲੀਆਂ ਹੋਣ।ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਕਾਨੂੰਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵਧੀਕ ਸਾਲਿਸਟਰ ਜਨਰਲ ਐਸਡੀ ਸੰਜੇ ਨੇ ਬੈਂਚ ਨੂੰ ਪੁੱਛਿਆ ਕਿ ਜੇਕਰ ਨੋਟਾ ਨੂੰ ਇੱਕ ਉਮੀਦਵਾਰ ਨਾਲੋਂ ਵੱਧ ਵੋਟਾਂ ਮਿਲਣ ਕਾਰਨ ਚੋਣ ਰੱਦ ਕਰ ਦਿੱਤੀ ਜਾਂਦੀ ਹੈ, ਤਾਂ ਦੁਬਾਰਾ ਚੋਣ ਵਿੱਚ ਕੀ ਹੋਵੇਗਾ, ਜੇਕਰ ਉਹੀ ਸਥਿਤੀ ਦੁਬਾਰਾ ਪੈਦਾ ਹੁੰਦੀ ਹੈ?

Total Views: 195 ,
Real Estate