ਕੱਢੇ ਜਾਣਗੇ 13 ਲੱਖ ਸ਼ਰਨਾਰਥੀ

ਪਾਕਿਸਤਾਨ ਸਰਕਾਰ 13 ਲੱਖ ਤੋਂ ਵੱਧ ਅਫਗਾਨ ਸ਼ਰਨਾਰਥੀਆਂ ਨੂੰ, ਜੋ ਪੰਜੀਕਰਣ ਪ੍ਰਮਾਣ (POR) ਕਾਰਡ ਧਾਰਕ ਹਨ, ਉਨ੍ਹਾਂ ਦੇ ਮੁਲਕ ਵਾਪਸ ਭੇਜਣ ਦੀ ਤਿਆਰੀ ਕਰ ਰਹੀ ਹੈ। 1 ਸਤੰਬਰ 2025 ਤੋਂ ਇਨ੍ਹਾਂ ਲੋਕਾਂ ਨੂੰ ਰਸਮੀ ਤੌਰ ‘ਤੇ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।ਪਾਕਿਸਤਾਨੀ ਅਖਬਾਰ ‘ਦ ਡਾਨ’ ਦੀ ਰਿਪੋਰਟ ਮੁਤਾਬਕ, ਸਰਕਾਰ ਨੇ ਇਸ ਮਾਮਲੇ ਵਿੱਚ ਸਾਰੇ ਪ੍ਰਾਂਤਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਰਿਪੋਰਟ ਅਨੁਸਾਰ, 31 ਜੁਲਾਈ ਨੂੰ ਅੰਦਰੂਨੀ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ POR ਕਾਰਡ ਧਾਰਕ 30 ਜੂਨ ਨੂੰ ਆਪਣੇ ਕਾਰਡ ਦੀ ਵੈਧਤਾ ਖਤਮ ਹੋਣ ਤੋਂ ਬਾਅਦ ਗੈਰ-ਕਾਨੂੰਨੀ ਨਿਵਾਸੀ ਬਣ ਗਏ ਹਨ। ਇਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਨੂੰ ਡਿਪੋਰਟ ਕਰਨ ਦਾ ਫੈਸਲਾ ਲਿਆ। POR ਕਾਰਡ ਉਹ ਅਖੀਰੀ ਸ਼੍ਰੇਣੀ ਹੈ, ਜੋ ਬਿਨਾਂ ਵੀਜ਼ਾ ਦੇ ਪਾਕਿਸਤਾਨ ਵਿੱਚ ਕਾਨੂੰਨੀ ਤੌਰ ‘ਤੇ ਰਹਿ ਰਹੇ ਅਫਗਾਨ ਨਾਗਰਿਕਾਂ ਨੂੰ ਮਿਲਦੀ ਹੈ।

Total Views: 161 ,
Real Estate