ਰਜਿਸਟਰਡ ਪੋਸਟ ਦੀ ਵਰਤੋਂ ਸੁਰੱਖਿਅਤ ਡਿਲੀਵਰੀ ਲਈ ਕੀਤੀ ਜਾਂਦੀ ਸੀ ਅਤੇ ਸਪੀਡ ਪੋਸਟ ਦੀ ਵਰਤੋਂ ਸਮੇਂ ਸਿਰ ਡਿਲੀਵਰੀ ਲਈ ਕੀਤੀ ਜਾਂਦੀ ਸੀ। ਪਰ ਹੁਣ ਦੋਹਾਂ ਨੂੰ ਇਕੋ ਸੇਵਾ ਵਿਚ ਮਿਲਾ ਦਿਤਾ ਜਾਵੇਗਾ। ਡਾਕ ਵਿਭਾਗ (ਇੰਡੀਆ ਪੋਸਟ) ਨੇ ਐਲਾਨ ਕੀਤਾ ਹੈ ਕਿ 1 ਸਤੰਬਰ, 2025 ਤੋਂ ਰਜਿਸਟਰਡ ਡਾਕ ਦੀ ਸਹੂਲਤ ਬੰਦ ਕਰ ਦਿਤੀ ਜਾਵੇਗੀ ਅਤੇ ਇਸ ਦੀ ਥਾਂ ਉਤੇ ਸਿਰਫ ਸਪੀਡ ਪੋਸਟ ਰਾਹੀਂ ਡਾਕ ਭੇਜੀ ਜਾ ਸਕਦੀ ਹੈ। ਡਾਕ ਵਿਭਾਗ ਰਜਿਸਟਰਡ ਪੋਸਟ ਨੂੰ ਸਪੀਡ ਪੋਸਟ ਨਾਲ ਰਲਾਉਣ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਨੂੰ 30 ਅਗੱਸਤ ਤੋਂ ਬਾਅਦ ਕੋਈ ਮਹੱਤਵਪੂਰਨ ਚਿੱਠੀ ਜਾਂ ਪੈਕੇਟ ਭੇਜਣਾ ਹੈ ਤਾਂ ਉਹ ਸਪੀਡ ਪੋਸਟ ਰਾਹੀਂ ਹੀ ਭੇਜਿਆ ਜਾਵੇਗਾ। ਡਾਕ ਵਿਭਾਗ ਨੇ ਇਕ ਸਰਕੂਲਰ ’ਚ ਕਿਹਾ ਕਿ ਡਾਕ ਸੇਵਾ ਨੂੰ ਬਿਹਤਰ, ਤੇਜ਼ ਅਤੇ ਸੁਵਿਧਾਜਨਕ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ।ਜੋ ਲੋਕ ਅਜੇ ਵੀ ਰਜਿਸਟਰਡ ਡਾਕ ਦੀ ਸੇਵਾ ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਕੋਲ 30 ਅਗੱਸਤ 2025 ਤਕ ਦਾ ਸਮਾਂ ਹੈ। ਡਾਕਘਰ 31 ਅਗੱਸਤ ਨੂੰ ਐਤਵਾਰ ਹੋਣ ਕਾਰਨ ਬੰਦ ਰਹਿਣਗੇ। 1 ਸਤੰਬਰ ਤੋਂ ਘਰੇਲੂ ਡਾਕ ਲਈ ਰਜਿਸਟਰਡ ਪੋਸਟ ਦਾ ਲੇਬਲ ਪੂਰੀ ਤਰ੍ਹਾਂ ਹਟਾ ਦਿਤਾ ਜਾਵੇਗਾ ਅਤੇ ਸਾਰੇ ਚਿੱਠੀ ਅਤੇ ਪਾਰਸਲ ਸਪੀਡ ਪੋਸਟ ਦੇ ਤਹਿਤ ਭੇਜੇ ਜਾਣਗੇ।
ਭਰੋਸਗੀ ਦੀ ਗਵਾਹੀ ਭਰਦੀ ‘ਰਜਿਸਟਰਡ ਡਾਕ’ ਹੋਵੇਗੀ ਬੰਦ
Total Views: 202 ,
Real Estate

















