ਪੰਜਾਬ ਯੂਨੀਵਰਸਿਟੀ ਦੇ ਲੜਕਿਆਂ ਦੇ ਹੋਸਟਲ ਨੰਬਰ 1 ਦੀ ਮੈਸ ਹੋਈ ਏਅਰਕੰਡੀਸ਼ਨ

ਪੰਜਾਬ ਯੂਨੀਵਰਸਿਟੀ ਨੇ ਲੜਕਿਆਂ ਦੇ ਹੋਸਟਲ ਨੰਬਰ 1 ਦੇ ਡਾਈਨਿੰਗ ਹਾਲ ਵਿੱਚ ਏਸੀ ਲਗਾ ਕੇ ਵਿਦਿਆਰਥੀਆਂ ਦੀ ਰਹਿਣ-ਸਹਿਣ ਸੁਵਿਧਾਵਾਂ ਵਿੱਚ ਨਵਾਂ ਮਿਆਰ ਸੈੱਟ ਕੀਤਾ ਹੈ। ਇਹ ਕਦਮ ਵਿਦਿਆਰਥੀਆਂ ਦੀ ਭਲਾਈ ਵੱਲ ਇਕ ਮਹੱਤਵਪੂਰਨ ਪੈਲ ਹੈ ਅਤੇ ਇਹ ਪਹਿਲਾ ਹੋਸਟਲ ਬਣ ਗਿਆ ਹੈ ਜਿਸ ਵਿੱਚ ਏਸੀ ਸੁਵਿਧਾ ਮਿਲੀ ਹੈ। ਇਹ ਸਾਰਾ ਕੰਮ ਕੂਲਪਤੀ ਪ੍ਰੋ. ਰੇਣੂ ਵਿਗ ਦੀ ਦੂਰਦਰਸ਼ੀ ਅਗਵਾਈ ਹੇਠ ਕੀਤਾ ਗਿਆ ਹੈ।

ਇਸ ਨਵੀਂ ਸੁਵਿਧਾ ਦਾ ਉਦਘਾਟਨ ਡੀਨ ਸਟੂਡੈਂਟਸ ਵੈਲਫੇਅਰ ਪ੍ਰੋ. ਅਮਿਤ ਚੌਹਾਨ ਨੇ ਕੀਤਾ, ਜਦਕਿ ਡੀਐੱਸਡਬਲਯੂ (ਮਹਿਲਾ) ਪ੍ਰੋ. ਨਮੀਤਾ ਗੁਪਤਾ ਨੇ ਵੀ ਆਪਣੀ ਹਾਜ਼ਰੀ ਦਿੱਤੀ। ਉਨ੍ਹਾਂ ਦੀ ਹਾਜ਼ਰੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਵਿਦਿਆਰਥੀ ਕੇਂਦਰਤ ਸੋਚ ਨੂੰ ਹੋਰ ਮਜ਼ਬੂਤ ਕੀਤਾ।

ਇਹ ਉਪਰਾਲਾ ਲੜਕਿਆਂ ਦੇ ਹੋਸਟਲ ਨੰਬਰ 1 ਦੇ ਵਾਰਡਨ ਡਾ. ਹਰਭਿੰਦਰ ਸਿੰਘ ਦੀ ਸੋਚ ਸੀ, ਜਿਸਨੂੰ ਡੀਐੱਸਡਬਲਯੂ ਵੱਲੋਂ ਫੌਰੀ ਤੌਰ ‘ਤੇ ਮਨਜ਼ੂਰੀ ਮਿਲੀ। ਇਸ ਪ੍ਰੋਜੈਕਟ ਦੀ ਸਮੇਂ-ਸਿਰ ਪੂਰਨਤਾ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਤਰਜੀਹ ਦੇਣ ਦੇ ਵਚਨਬੱਧ ਹੋਣ ਦਾ ਸਾਫ਼ ਦਰਸਾਅਉਂਦੀ ਹੈ।

ਪੰਜਾਬ ਯੂਨੀਵਰਸਿਟੀ ਲਗਾਤਾਰ ਇਸ ਕੋਸ਼ਿਸ਼ ਵਿੱਚ ਜੁਟੀ ਹੋਈ ਹੈ ਕਿ ਉਹ ਵਿਦਿਆਰਥੀਆਂ ਨੂੰ ਉੱਤਮ ਮਿਆਰੀ ਢਾਂਚਾਗਤ ਸੁਵਿਧਾਵਾਂ ਪ੍ਰਦਾਨ ਕਰੇ, ਤਾਂ ਜੋ ਉਨ੍ਹਾਂ ਲਈ ਇੱਕ ਅਜਿਹਾ ਮਾਹੌਲ ਬਣੇ ਜੋ ਅਕਾਦਮਿਕ ਅਤੇ ਨਿੱਜੀ ਵਿਕਾਸ ਨੂੰ ਉਤਸ਼ਾਹਿਤ ਕਰੇ।

Total Views: 181 ,
Real Estate