ਸੜਕ ‘ਤੇ ਚੱਲਦੀਆਂ ਗੱਡੀਆਂ ਵਿਚਾਲੇ ਡਿੱਗਿਆ ਜਹਾਜ਼ , 2 ਲੋਕਾਂ ਦੀ ਮੌਤ

ਇਟਲੀ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਸੜਕ ‘ਤੇ ਦੌੜਦੀਆਂ ਗੱਡੀਆਂ ਵਿਚਾਲੇ ਇੱਕ ਛੋਟਾ ਜਹਾਜ਼ ਸੜਕ ‘ਤੇ ਅਚਾਨਕ ਡਿੱਗ ਗਿਆ। ਸੜਕ ‘ਤੇ ਡਿੱਗਦਿਆਂ ਹੀ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਦੀ ਚਪੇਟ ਵਿੱਚ ਕਈ ਗੱਡੀਆਂ ਵੀ ਆ ਗਈਆਂ। ਇਸ ਜਹਾਜ਼ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋਈ ਹੈ। ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਹਾਈਵੇਅ ‘ਤੇ ਕਈ ਵਾਹਨ ਦੌੜ ਰਹੇ ਹਨ। ਕਈ ਵੱਡੇ ਵਾਹਨ ਵੀ ਉੱਥੋਂ ਲੰਘ ਰਹੇ ਹਨ। ਇਸ ਦੌਰਾਨ ਇੱਕ ਛੋਟਾ ਜਹਾਜ਼ ਆਇਆ ਅਤੇ ਸੜਕ ‘ਤੇ ਡਿੱਗ ਗਿਆ। ਜਿਵੇਂ ਹੀ ਇਹ ਸੜਕ ‘ਤੇ ਡਿੱਗਿਆ, ਜਹਾਜ਼ ਅੱਗ ਦਾ ਗੋਲਾ ਬਣ ਗਿਆ ਅਤੇ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਵੀ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਈ।

Total Views: 139 ,
Real Estate