ਜਗਦੀਪ ਧਨਖੜ ਵੱਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਚਾਣਚੱਕ ਦਿੱਤੇ ਅਸਤੀਫੇ ਨੂੰ ਲੈ ਕੇ ਸਵਾਲ ਚੁੱਕ ਰਹੀ ਕਾਂਗਰਸ ਨੇ ਸਾਬਕਾ ਉਪ ਰਾਸ਼ਟਰਪਤੀ ਲਈ ‘ਵਿਦਾਇਗੀ ਸਮਾਗਮ’ ਦੀ ਮੰਗ ਕੀਤੀ ਹੈ। ਸਰਕਾਰ ਹਾਲਾਂਕਿ ਵਿਰੋਧੀ ਪਾਰਟੀ ਦੀ ਇਸ ਮੰਗ ਬਾਰੇ ਖਾਮੋਸ਼ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਬੁੱਧਵਾਰ ਸ਼ਾਮੀਂ ਬਿਜ਼ਨਸ ਐਡਵਾਈਜ਼ਰੀ ਕਮੇਟੀ (BAC) ਦੀ ਬੈਠਕ ਦੌਰਾਨ ਇਹ ਮੰਗ ਰੱਖੀ ਸੀ। ਸੂਤਰਾਂ ਨੇ ਕਿਹਾ ਕਿ ਸਰਕਾਰ ਇਸ ਮੁੱਦੇ ’ਤੇ ਖਾਮੋਸ਼ ਹੈ ਅਤੇ ਕੇਂਦਰੀ ਮੰਤਰੀਆਂ ਜੇਪੀ ਨੱਢਾ ਤੇ ਕਿਰਨ ਰਿਜਿਜੂ ਨੇ ਬੈਠਕ ਦੌਰਾਨ ਇਸ ਮੰਗ ਬਾਰੇ ਕੋਈ ਹੁੰਗਾਰਾ ਨਹੀਂ ਭਰਿਆ। ਸੂਤਰਾਂ ਮੁਤਾਬਕ ਵਿਰੋਧੀ ਧਿਰ ਦੇ ਕਿਸ ਆਗੂ ਨੇ ਵੀ ਇਸ ਮੰਗ ਬਾਰੇ ਰਮੇਸ਼ ਦੀ ਹਮਾਇਤ ਕੀਤੀ।ਕਾਂਗਰਸ ਧਨਖੜ ਲਈ ‘ਸਨਮਾਨਜਨਕ ਵਿਦਾਇਗੀ’ ਦੀ ਮੰਗ ਕਰ ਰਹੀ ਹੈ, ਜੋ ਤਿੰਨ ਸਾਲਾਂ ਤੱਕ ਅਹੁਦੇ ’ਤੇ ਰਹੇ। ਵਿਰੋਧੀ ਪਾਰਟੀ ਨੇ ਧਨਖੜ ਦੇ ਅਚਾਨਕ ਅਸਤੀਫ਼ੇ ’ਤੇ ਸਰਕਾਰ ਨੂੰ ਵੀ ਸਵਾਲ ਕੀਤੇ ਹਨ। ਕਾਂਗਰਸ ਇਹ ਵੀ ਦੋਸ਼ ਲਗਾ ਰਹੀ ਹੈ ਕਿ ਧਨਖੜ ਨੂੰ ਅਸਤੀਫ਼ਾ ਦੇਣ ਲਈ ‘ਮਜਬੂਰ’ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਲਈ ਦਸਤਖ਼ਤ ਕੀਤੇ ਨੋਟਿਸ ਨੂੰ ਸਵੀਕਾਰ ਕਰ ਲਿਆ ਸੀ।
ਕਾਂਗਰਸ ਵੱਲੋਂ ਧਨਖੜ ਲਈ ‘ਸਨਮਾਨਜਨਕ ਵਿਦਾਇਗੀ’ ਦੀ ਮੰਗ; ਸਰਕਾਰ ਖਾਮੋਸ਼
Total Views: 145 ,
Real Estate



















