ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਅਤੇ ਸਾਬਕਾ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੇ ਬੁੱਧਵਾਰ ਨੂੰ ਛੇਵਾਂ ਦਰਜਾ ਪ੍ਰਾਪਤ ਜਾਪਾਨ ਦੀ ਟੋਮੋਕਾ ਮਿਆਜ਼ਾਕੀ ਨੂੰ 21-15, 8-21, 21-17 ਨਾਲ ਹਰਾ ਕੇ ਚਾਈਨਾ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਆਖਰੀ 16 (ਪ੍ਰੀ-ਕੁਆਰਟਰ ਫਾਈਨਲ) ਵਿੱਚ ਪ੍ਰਵੇਸ਼ ਕੀਤਾ।ਸਿੰਧੂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਗੇਮ ਵਿੱਚ ਲਗਾਤਾਰ ਸੱਤ ਅੰਕ ਬਣਾ ਕੇ 13-5 ਦੀ ਬੜ੍ਹਤ ਬਣਾਈ ਅਤੇ ਫਿਰ ਆਸਾਨੀ ਨਾਲ ਗੇਮ ਜਿੱਤ ਲਈ। ਦੂਜੀ ਗੇਮ ਵਿੱਚ, ਮਿਆਜ਼ਾਕੀ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਲਗਾਤਾਰ ਨੌਂ ਅੰਕ ਬਣਾ ਕੇ 12-8 ਦੀ ਬੜ੍ਹਤ ਬਣਾਈ। ਜਾਪਾਨੀ ਖਿਡਾਰਨ ਨੇ ਇਹ ਗੇਮ ਜਿੱਤ ਕੇ ਮੈਚ ਬਰਾਬਰ ਕਰ ਦਿੱਤਾ।
Total Views: 139 ,
Real Estate



















