ਬਠਿੰਡਾ ਜਿਲ੍ਹੇ ਵਿੱਚ ਸਵਾਰੀਆਂ ਨਾਲ ਭਰੀ ਇੱਕ ਕਾਰ ਦੇ ਬੇਕਾਬੂ ਹੋਣ ਤੋਂ ਬਾਅਦ ਸਰਹਿੰਦ ਨਹਿਰ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਾਰ ਵਿੱਚ ਕੁੱਲ 11 ਜਣੇ ਸਵਾਰ ਸਨ ਜਿੰਨ੍ਹਾਂ ’ਚ ਪੰਜ ਬੱਚੇ ਸ਼ਾਮਲ ਹਨ। ਇਸ ਮੌਕੇ ਲੋਕਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਵਿੱਚ ਸਵਾਰ ਸਮੂਹ 11 ਜਣਿਆਂ ਨੂੰ ਸੁਰੱਖਿਆ ਬਾਹਰ ਕੱਢ ਲਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਕਾਰ ਸਵਾਰ ਬੀੜ ਤਲਾਬ ਬਸਤੀ ਗਲੀ ਨੰਬਰ 6 ਦੇ ਦੱਸੇ ਜਾ ਰਹੇ ਹਨ।
Total Views: 136 ,
Real Estate



















