ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ‘ਤੇ ਜਿਨਸੀ ਸ਼ੋਸ਼ਣ ਅਤੇ ਡਾਕਟਰੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਰਿਪੋਰਟਾਂ ਅਨੁਸਾਰ, ਅਮਰੀਕਾ ਦੇ ਨਿਊ ਜਰਸੀ ਵਿੱਚ 51 ਸਾਲਾ ਡਾਕਟਰ ਰਿਤੇਸ਼ ਕਾਲੜਾ ਨੇ ਗੈਰ-ਕਾਨੂੰਨੀ ਦਵਾਈਆਂ ਦੇ ਬਦਲੇ ਨਸ਼ੇ ਦੀ ਲਤ ਨਾਲ ਜੂਝ ਰਹੇ ਮਰੀਜ਼ਾਂ ਤੋਂ ਸੈ.ਕਸ ਦੀ ਮੰਗ ਕੀਤੀ।ਕਾਲੜਾ ਆਪਣੇ ਫੇਅਰ ਲਾਅਨ ਕਲੀਨਿਕ ਨੂੰ ‘ਗੋਲੀ ਮਿੱਲ’ ਵਜੋਂ ਚਲਾਉਂਦਾ ਸੀ, ਜਿੱਥੇ ਉਹ ਡਾਕਟਰੀ ਪਰਚੀ ਤੋਂ ਬਿਨਾਂ ਆਕਸੀਕੋਡੋਨ ਵਰਗੇ ਸ਼ਕਤੀਸ਼ਾਲੀ ਓਪੀਔਡ (ਨਸ਼ੀਲੇ ਪਦਾਰਥ) ਦਿੰਦਾ ਰਹਿੰਦਾ ਸੀ। ਡਾਕਟਰ ਵਿਰੁੱਧ ਪੰਜ ਦੋਸ਼ ਦਾਇਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਤਿੰਨ ਗੈਰ-ਕਾਨੂੰਨੀ ਦਵਾਈਆਂ ਦੀ ਵੰਡ ਅਤੇ ਦੋ ਧੋਖਾਧੜੀ ਦੇ ਦੋਸ਼ ਸ਼ਾਮਲ ਹਨ।
Total Views: 167 ,
Real Estate



















