ਲੁਧਿਆਣਾ ਵਿੱਚ ਕੱਲ੍ਹ ਦੋ ਬਾਈਕ ਸਵਾਰ ਨੌਜਵਾਨ ਫ਼ਿਰੋਜ਼ਪੁਰ ਰੋਡ ‘ਤੇ ਡਿਵਾਈਡਰ ‘ਤੇ ਔਰਤ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਸੁੱਟ ਗਏ। ਮ੍ਰਿਤਕਾ ਦੀ ਪਛਾਣ ਰੇਸ਼ਮਾ ਵਜੋਂ ਹੋਈ ਹੈ, ਜੋ ਮਹਾਰਾਜ ਨਗਰ ਨੇੜੇ ਸਰਕਟ ਹਾਊਸ ਲੇਨ ਨੰਬਰ 2 ਦੀ ਰਹਿਣ ਵਾਲੀ ਸੀ। ਉਹ ਆਪਣੀ ਸੱਸ ਅਤੇ ਸਹੁਰੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।ਇਸ ਮਾਮਲੇ ਵਿੱਚ ਇੱਕ ਨਵਾਂ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੋ ਨੌਜਵਾਨ ਲਾਸ਼ ਨੂੰ ਸੁੱਟਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ, ਰੇਸ਼ਮਾ ਆਪਣੀ ਸੱਸ ਅਤੇ ਸਹੁਰੇ ਨਾਲ ਅਕਸਰ ਝਗੜਾ ਕਰਦੀ ਰਹਿੰਦੀ ਸੀ। ਪਿਛਲੇ ਦਿਨ ਉਸ ਦੇ ਮਕਾਨ ਮਾਲਕ ਮਨੋਜ ਨੇ ਪੁਲਿਸ ਨੂੰ ਦੱਸਿਆ ਕਿ ਰੇਸ਼ਮਾ ਦਾ ਸਹੁਰਾ ਕਿਸ਼ਨ ਅਤੇ ਸੱਸ ਦੁਲਾਰੀ ਉਸ ਦੇ ਘਰ ਵਿੱਚ ਕਿਰਾਏ ‘ਤੇ ਰਹਿ ਰਹੇ ਹਨ।
Total Views: 101 ,
Real Estate



















