
ਵੀਰਪਾਲ ਕੌਰ ਤੇ ਕਿਰਨਦੀਪ ਕੌਰ 8.8 ਐਸ.ਜੀ.ਪੀ.ਏ. ਗ੍ਰੇਡ ਅੰਕਾਂ ਨਾਲ ਅੱਵਲ ਸਥਾਨ ’ਤੇ ਰਹੀਆਂ
ਜੈਤੋ(PNO)- ਯੂਨੀਵਰਸਿਟੀ ਪ੍ਰੀਖਿਆਵਾਂ ਦਸੰਬਰ 2024 ਵਿਚ ਯੂਨੀਵਰਸਿਟੀ ਕਾਲਜ ਜੈਤੋ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਐਮ.ਏ. ਕੋਰਸ ਦੇ ਤੀਜੇ ਸਮੈਸਟਰ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ। ਕਾਲਜ ਦੇ ਸੀਨੀਅਰ ਮੋਸਟ ਫ਼ੈਕਲਟੀ ਮੈਂਬਰ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਨੇ ਬੜੇ ਫ਼ਖ਼ਰ ਨਾਲ ਦੱਸਿਆ ਕਿ ਹਰ ਸਮੈਸਟਰ ਦੀ ਤਰ੍ਹਾਂ ਇਸ ਵਾਰ ਵੀ ਵਿਭਾਗ ਦੇ ਐਮ.ਏ. ਪੰਜਾਬੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗ਼ੁਜ਼ਾਰੀ ਦਾ ਮੁਜ਼ਾਹਰਾ ਕੀਤਾ ਹੈ। ਜਿਥੇ ਇਸ ਸ਼ਾਨਾਮੱਤੀ ਪ੍ਰਾਪਤੀ ਵਿਚ ਵਿਦਿਆਰਥੀਆਂ ਦੀ ਮਿਹਨਤ ਦਾ ਬਹੁਤ ਵੱਡਾ ਹੱਥ ਹੈ ਉਥੇ ਇਸ ਵਿਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਸਹਿਬਾਨ ਦੀ ਬਿਹਤਰ ਕਾਰਜਸ਼ੈਲੀ ਵੀ ਜ਼ਾਹਰ ਹੁੰਦੀ ਹੈ। ਹਾਲ ਹੀ ਵਿਚ ਐਲਾਨ ਹੋਏ ਇਸ ਨਤੀਜੇ ਵਿਚ ਵੀਰਪਾਲ ਕੌਰ ਅਤੇ ਕਿਰਨਦੀਪ ਕੌਰ ਨੇ 8.8 ਐਸ. ਜੀ. ਪੀ. ਏ. ਗ੍ਰੇਡ ਅੰਕ ਹਾਸਲ ਕਰਕੇ ਪ੍ਰਥਮ ਸਥਾਨ ’ਤੇ ਆਪਣਾ ਹੱਕ ਜਤਾਇਆ ਹੈ। ਦੋ ਵਿਦਿਆਰਥਣਾਂ ਮੀਨਾ ਕੌਰ ਅਤੇ ਪਿ੍ਰਯੰਕਾ ਨੇ 8.6 ਐਸ. ਜੀ. ਪੀ. ਏ. ਗ੍ਰੇਡ ਅੰਕਾਂ ਨਾਲ ਦੂਜੇ ਸਥਾਨ ਨੂੰ ਆਪਣੇ ਲਈ ਰਾਖਵਾਂ ਕੀਤਾ ਹੈ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਵਿਦਿਆਰਥਣ ਅੰਜਲੀ ਨੇ 8.4 ਐਸ. ਜੀ. ਪੀ. ਏ. ਗ੍ਰੇਡ ਅੰਕ ਹਾਸਲ ਕਰਕੇ ਸ਼ਾਨਦਾਰ ਨਤੀਜਾ ਦਿੱਤਾ ਹੈ। ਬਾਕੀ ਦੇ ਸਾਰੇ ਵਿਦਿਆਰਥੀਆਂ ਨੇ ਵੀ ਫ਼ਸਟ ਡਵੀਜ਼ਨ ਵਿਚ ਗ੍ਰੇਡ ਅੰਕ ਹਾਸਲ ਕੀਤੇ ਹਨ। ਅੰਗਰੇਜ਼ੀ ਵਿਭਾਗ ਦੇ ਮੁਖੀ ਤੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ, ਕਾਮਰਸ ਵਿਭਾਗ ਦੇ ਮੁਖੀ ਸ਼ਿਲਪਾ ਕਾਂਸਲ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਨੇ ਸ਼ਾਨਦਾਰ ਨਤੀਜੇ ਦੇਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਹਾਰਦਿਕ ਸ਼ਾਬਾਸ਼ ਦਿੱਤੀ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਸਹਿਬਾਨ ਅਤੇ ਬਾਕੀ ਸਟਾਫ਼ ਨੂੰ ਦਿਲੀ ਮੁਬਾਰਕਬਾਦ ਪੇਸ਼ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਜਿਥੇ ਸੁਯੋਗ ਅਗਵਾਈ ਲਈ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਸਮੇਤ ਬਾਕੀ ਫ਼ੈਕਲਟੀ ਮੈਂਬਰਾਂ ਰੁਪਿੰਦਰਪਾਲ ਸਿੰਘ, ਡਾ. ਗੁਰਬਿੰਦਰ ਕੌਰ ਬਰਾੜ, ਜਗਸੀਰ ਸਿੰਘ ਗਿੱਲ, ਡਾ. ਲਖਵਿੰਦਰ ਸਿੰਘ, ਡਾ. ਜਸਵਿੰਦਰ ਕੌਰ, ਡਾ. ਹਲਵਿੰਦਰ ਸਿੰਘ, ਗੁਰਜੀਤ ਕੌਰ ਦਾ ਹਾਰਦਿਕ ਧੰਨਵਾਦ ਕੀਤਾ ਉਥੇ ਕਾਲਜ ਲਾਇਬ੍ਰੇਰੀ ਦੀ ਸੁਚੱਜੀ ਵਰਤੋਂ ਮੁਹੱਈਆ ਕਰਵਾਉਣ ਲਈ ਲਾਇਬਰੇਰੀਅਨ ਮੀਨਾਕਸ਼ੀ ਜੋਸ਼ੀ ਦਾ ਪ੍ਰਤੀ ਖ਼ਾਸ ਆਭਾਰ ਵਿਅਕਤ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਦਿਆਰਥੀਆਂ ਨੇ ਦਫ਼ਤਰੀ ਸਹਿਯੋਗ ਲਈ ਗੁਰਦੀਪ ਚੰਦ, ਇੰਜੀ. ਅਮਨਦੀਪ ਸ਼ਰਮਾ, ਬਲਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਕਾਉਣੀ ਦਾ ਸ਼ੁਕਰੀਆ ਅਦਾ ਕੀਤਾ।



















