ਬਰਮਿੰਘਮ ਟੈਸਟ ਭਾਰਤ ਨੇ 336 ਦੌੜਾਂ ਨਾਲ ਜਿੱਤਿਆ, 39 ਸਾਲ ਪੁਰਾਣਾ ਰਿਕਾਰਡ ਟੁੱਟਿਆ

ਭਾਰਤ ਨੇ ਇੰਗਲੈਂਡ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਭਰਤੀ ਟੀਮ ਨੇ ਬਰਮਿੰਘਮ ਟੈਸਟ 336 ਦੌੜਾਂ ਨਾਲ ਜਿੱਤ ਲਿਆ ਹੈ। ਦੂਜੀ ਪਾਰੀ ‘ਚ ਆਕਾਸ਼ ਦੀਪ ਨੇ 6 ਵਿਕਟਾਂ ਲਈਆਂ ਅਤੇ ਪਹਿਲੀ ਪਾਰੀ ‘ਚ ਆਕਾਸ਼ ਦੀਪ ਨੇ 4 ਵਿਕਟਾਂ ਲਈਆਂ ਸਨ। ਇਸ ਜਿੱਤ ਨਾਲ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ।608 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਇੰਗਲੈਂਡ ਮੈਚ ਦੇ ਆਖਰੀ ਦਿਨ 271 ਦੌੜਾਂ ‘ਤੇ ਆਲ ਆਊਟ ਹੋ ਗਿਆ। ਇਹ ਇੰਗਲੈਂਡ ਦੀ ਧਰਤੀ ‘ਤੇ ਦੌੜਾਂ ਦੇ ਮਾਮਲੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਪਿਛਲਾ ਰਿਕਾਰਡ 279 ਦੌੜਾਂ ਨਾਲ ਜਿੱਤ ਦਾ ਸੀ। ਭਾਰਤ ਨੇ 1986 ਵਿੱਚ ਲੀਡਜ਼ ਵਿੱਚ ਅੰਗਰੇਜ਼ਾਂ ਨੂੰ ਇਸ ਫਰਕ ਨਾਲ ਹਰਾਇਆ ਸੀ। ਇਸ ਤੋਂ ਇਲਾਵਾ, ਭਾਰਤ ਨੇ 58 ਸਾਲਾਂ ਵਿੱਚ ਬਰਮਿੰਘਮ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ, ਇੱਥੇ ਖੇਡੇ ਗਏ 8 ਟੈਸਟਾਂ ਵਿੱਚੋਂ, ਭਾਰਤ ਨੂੰ 7 ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ 1 ਮੈਚ ਡਰਾਅ ਰਿਹਾ ਸੀ।

Total Views: 148 ,
Real Estate