
ਡੋਨਾਲਡ ਟਰੰਪ ਵੱਲੋਂ ਇਜ਼ਰਾਈਲ ਅਤੇ ਈਰਾਨ ਦਰਮਿਆਨ ਜੰਗਬੰਦੀ ਦਾ ਐਲਾਨ ਕਰਨ ਦੇ ਕੁਝ ਸਮੇਂ ਬਾਅਦ ਹੀ ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ ਐਲਾਨ ਕੀਤਾ ਹੈ ਕਿ ਈਰਾਨ ਨੇ ਕਿਸੇ ਵੀ ਜੰਗਬੰਦੀ ਬਾਰੇ ਕੋਈ ’ਸਹਿਮਤੀ’ ਨਹੀਂ ਦਿੱਤੀ।ਉਹਨਾਂ ਟਵੀਟ ਕਰ ਕੇ ਲਿਖਿਆ ਹੈ ਕਿ ਈਰਾਨ ਨੇ ਸਪਸ਼ਟ ਕਿਹਾ ਸੀ ਕਿ ਜੰਗ ਇਜ਼ਰਾਈਲ ਨੇ ਸ਼ੁਰੂ ਕੀਤੀ ਹੈ, ਈਰਾਨ ਨੇ ਨਹੀਂ। ਹਾਲੇ ਤੱਕ ਜੰਗਬੰਦੀ ਜਾਂ ਮਿਲਟਰੀ ਅਪਰੇਸ਼ਨ ਬੰਦ ਕਰਨ ਬਾਰੇ ਕੋਈ ’ਸਹਿਮਤੀ’ ਨਹੀਂ ਹੋਈ। ਪਰ ਜੇਕਰ ਇਜ਼ਰਾਈਲ ਸਰਕਾਰ ਈਰਾਨ ਦੇ ਲੋਕਾਂ ’ਤੇ ਸਵੇਰੇ 4.00 ਵਜੇ ਤੱਕ ਗੈਰ ਕਾਨੂੰਨੀ ਹਮਲੇ ਬੰਦ ਕਰ ਦਿੰਦੀ ਹੈ ਤਾਂ ਸਾਡਾ ਜਵਾਬੀ ਹਮਲੇ ਕਰਨ ਦਾ ਕੋਈ ਇਰਾਦਾ ਨਹੀਂ ਹੈ। ਸਾਡੇ ਮਿਲਟਰੀ ਅਪਰੇਸ਼ਨ ਬੰਦ ਕਰਨ ਬਾਰੇ ਅੰਤਿਮ ਫੈਸਲਾ ਬਾਅਦ ਵਿਚ ਲਿਆ ਜਾਵੇਗਾ।