ਖੁੰਢ ਤੇ ਬੈਠੇ ਚਾਰ ਪੰਜ ਬਜੁਰਗ ਆਪਸ ਚ ਖੁੰਢਚਰਚਾ ਕਰ ਰਹੇ ਸਨ, ਤਾਂ ਇਹਨੇ ਨੂੰ ਗਲੀ ਗੁਆਂਢ ਦੇ ਚਾਰ ਪੰਜ ਨੋਜਵਾਨ ਬੱਚੇ ਉਹਨਾਂ ਬਜੁਰਗਾਂ ਕੋਲ ਆ ਜਾਦੇ ਆ ਜੋ ਕਿ ਉਹਨਾਂ ਦੇ ਪੋਤਰੇ ਲੱਗਦੇ ਸਨ, ਉਹਨਾ ਬਜੁਰਗਾ ਚੋ ਇੱਕ ਬਾਪੂ ਨੇ ਇੱਕ ਨੋਜਵਾਨ ਬੱਚੇ ਨੂੰ ਪੁੱਛਿਆ ਕਿ ਕਿਵੇਂ ਆ ਪੋਤਰਿਆ ਕਿਵੇਂ ਚਲਦੀ ਆ ਤੇਰੀ ਪੜ੍ਹਾਈ ?
ਉਸ ਨੋਜਵਾਨ ਨੇ ਨਾ ਤਾਂ ਬਾਬਾ,ਬਾਪੂ,ਦਾਦਾ ਜੀ ਬਿਨਾ ਕਿਸੇ ਸਤਿਕਾਰਿਤ ਸਬਦ ਵਰਤਿਆ ਸਿੱਧਾ ਹੀ ਕਿਹਾ ਕਿ ਠੀਕ ਵਧੀਆ ਚੱਲ ਰਹੀ ਆ
ਬਜੁਰਗ ਬਾਪੂ ਕਹਿੰਦਾ ਕਿਹੜੇ ਸਕੂਲ ਚ ਪੜ੍ਹਦਾ ਪੁੱਤ ?
ਤਾਂ ਉਸ ਨੋਜਵਾਨ ਬੱਚੇ ਨੇ ਕਿਸੇ ਨਿੱਜੀ ਸਕੂਲ ਦਾ ਨਾਮ ਦੱਸਿਆ।
ਅੱਗੇ ਫਿਰ ਬਜੁਰਗ ਨੇ ਕਿਹਾ ਕਿ ਕੋਈ ਖੇਡ ਖੁਡ ਕਰਦਾ (ਖੇਡਦਾ) ਪੁੱਤ ?
ਤਾਂ ਇਸ ਮੌਕੇ ਉਸ ਨੋਜਵਾਨ ਦਾ ਕਹਿਣਾ ਸੀ ਕਿ ਹਾਂ ਖੇਡਦਾ
ਤਾਂ ਬਜੁਰਗਾਂ ਨੇ ਫਿਰ ਪੁੱਛਿਆ ਕਿ ਕਿਹੜੀ ਖੇਡ ਖੇਡਦਾ ਪੁੱਤ ?
ਤਾਂ ਉਸ ਨੋਜਵਾਨ ਦਾ ਜਵਾਬ ਸੀ ਕਿ ਫਰੀ ਫਾਇਰ ਖੇਡਦਾ ( ਜੋ ਕਿ ਮੋਬਾਇਲ ਤੇ ਬੱਚੇ ਖੇਡਦੇ ਹਨ)
ਤਾਂ ਬਜੁਰਗ ਬਾਪੂ ਸੋਚੀ ਪੈ ਗਿਆ ਵੀ ਇਹ ਕਿਹੜੀ ਖੇਡ ਹੋਈ ?
ਤਾਂ ਬਾਪੂ ਨੇ ਕਿਹਾ ਕਿ ਆਪਣੇ ਕਿਥੇ ਖੇਡਦੇ ਆ ਇਹ ਕਿਹੜੀ ਖੇਡ ਆ ?
ਤਾਂ ਨੋਜਵਾਨ ਨੇ ਕਿਹਾ ਕਿ ਮੋਬਾਈਲ ਤੇ ਖੇਡਦਾਂ ਹੁੰਨਾ ਮੋਬਾਇਲ ਤੇ ਖੇਡੀ ਜਾਦੀ ਆ
ਇਹਨਾ ਕਹਿ ਕਿ ਉਹ ਨੋਜਵਾਨ ਉੱਥੋਂ ਚੱਲਿਆ ਗਿਆ।
ਤਾਂ ਉਸ ਵੇਲੇ ਬਾਪੂ ਨੇ ਮੱਥੇ ਤੇ ਹੱਥ ਮਾਰਦਿਆ ਕਿਹਾ ਕਿ ਆਹ ਹਾਲ ਆ ਸਾਡੀਆ ਆਉਣ ਵਾਲੀਆ ਪੀੜ੍ਹੀਆ ਦਾ ਨਾ ਤਾਂ ਬੋਲਣ ਦਾ ਪਤਾ ਵੀ ਆਪਣਿਆ ਤੋਂ ਵੱਡਿਆ ਨਾਲ ਕਿਵੇਂ ਗੱਲ ਕਰੀ ਦੀ ਆ,ਨਾ ਕਿਸੇ ਖੇਡ ਬਾਰੇ ਪਤਾ,ਖੇਡ ਮੈਦਾਨ ਬਾਰੇ ਤਾਂ ਪਤਾ ਈ ਕੀ ਹੋਣਾ ਬੱਸ ਕੱਲੇ ਮੋਬਾਈਲ ਬਾਰੇ ਪਤਾ ਮੋਬਾਇਲ ਜੋਗੇ ਹੀ ਰਹਿ ਗਏ ਬੱਸ ਖਾ ਲਏ ਜਵਾਕ ਮੋਬਾਇਲਾਂ ਨੇ
ਫਿਰ ਉਹ ਬਜੁਰਗ ਬਾਪੂ ਆਪਸ ਚ ਗੱਲਾਂ ਕਰਨ ਲੱਗ ਪਏ ਕਿ ਇਹ ਦੇ ਚ ਜਵਾਕਾਂ ਦਾ ਕੋਈ ਕਸੂਰ ਨੀ ਉਹਨਾ ਵਿਚਾਰਿਆ ਨੂੰ ਸਿਖਾਇਆ ਈ ਨੀ ਜਾਦਾ ਕਿ ਕਿਵੇਂ ਕਿਸੇ ਨਾਲ ਗੱਲ ਕਰਨੀ ਆ,ਕਿਵੇਂ ਕਿਸੇ ਦਾ ਆਦਰ ਸਤਿਕਾਰ ਕਰਨਾ,ਕੌਣ ਸਾਡਾ ਕੀ ਲੱਗਦੇ ? ਜਵਾਕਾਂ ਨੂੰ ਵੱਡੇ ਵੱਡੇ ਸਕੂਲਾਂ ਚ ਪੜਨ ਲਾ ਰੱਖਿਆ ਮਾਪੇ ਮੋਟੀਆ ਫੀਸਾਂ ਭਰ ਰਹੇ ਆ ਹੁਣ ਤਾਂ 3-4 ਸਾਲ ਦੇ ਜਵਾਕ ਨੂੰ ਸਕੂਲ ਪੜ੍ਹਨ ਲਾ ਦਿੱਤਾ ਜਾਂਦਾ ਜਵਾਕ ਨੂੰ ਤੜਕੇ ਹੀ ਅੰਧ ਨੀਦਰੇਂ ਨੂੰ ਉਠਾਕੇ ਨੁਹਾਕੇ ਜਾ ਮੂੰਹ ਹੱਥ ਧੋ ਕੇ ਹੀ ਪਟੇ ਜੇ ਨਾਲ ਲੱਕ ਨੂੜ ਕੇ ਤੇ ਗਲ ਚ ਪੱਟੀ ਜੀ ਤੇ ਫੋਟੋ ਆਲਾ ਫੀਤਾ ਜਾ (ਟਾਈ ਅਤੇ ਆਈ ਡੀ ਕਾਰਡ) ਪਾਕੇ ਸਕੂਲ ਦੀ ਵੈਨ ਤੇ ਚੜਾ ਦਿੰਦੇ ਆ ਜਵਾਕ ਦਾ ਵਜਨ ਘੱਟ ਹੁੰਦਾ ਅਤੇ ਉਹਦੇ ਝੋਲੇ ਦਾ ਵਜਨ ਜਿਆਦਾ ਹੁੰਦਾ,ਅਤੇ ਸਾਰਾ ਦਿਨ ਸਕੂਲ ਚ ਪੜ੍ਹਾਈ ਕਰਨ ਤੋ ਬਾਅਦ ਆਥਣੇ ਜਦ ਜਵਾਕ ਘਰ ਆਉਦਾ ਤਾਂ ਆਉਦੇ ਨੂੰ ਹੀ ਫਿਰ ਟੂਸਨ ਤੇ ਭੇਜ ਦਿੰਦੇ ਆ ਜਵਾਕ ਬਾਹਰ ਨਿਕਲਦੇ ਨੀ ਉਹਨਾਂ ਕੋਲ ਬਾਹਰ ਨਿਕਲਣ ਦੜੰਗੇ ਲਾਉਣ ਦਾ ਸਮਾ ਹੀ ਨੀ ਹੁੰਦਾ ਜਵਾਕਾਂ ਵਿਚਾਰਿਆ ਦੀ ਤਾਂ ਨੀਦ ਹੀ ਨੀ ਪੂਰੀ ਹੁੰਦੀ ਤੇ ਉਹਨਾ ਨੂੰ ਕੀ ਪਤਾ ਲੱਗਣਾ ਸਮਾਜ ਬਾਰੇ,ਅੱਜ-ਕੱਲ੍ਹ ਦੇ ਜਵਾਕ ਸਰੀਰਕ ਤੌਰ ਅਤੇ ਮਾਨਸਿਕ ਤੌਰ
ਤੇ ਵੀ ਕਮਜੋਰ ਹੋ ਰਹੇ ਆ ਵੱਧਦੇ ਫੁੱਲਦੇ ਨੀ ਜਵਾਕਾਂ ਨੇ ਸਕੂਲ ਤਾਂ ਜਾਣਾ ਪੜ੍ਹਾਈ ਕਰਨ ਦੇ ਲਈ ਪਰ ਸਮਾਜਿਕ ਤੌਰ ਤੇ ਸਾਡੇ ਬੱਚੇ ਟੁੱਟ ਰਹੇ ਆ ਆਪਣਿਆ ਤੋਂ ਵੱਡੇ ਬੰਦੇ ਨੂੰ ਕਿਵੇਂ ਕਿਸੇ ਨੂੰ ਬੁਲਾਉਣਾ,ਕਿਵੇਂ ਕਿਸੇ ਵੱਡੇ ਬੰਦੇ ਦੀ ਇੱਜਤ ਕਰਨੀ ਆ,ਕਿਵੇਂ ਬਜੁਰਗਾਂ ਦਾ ਸਤਿਕਾਰ ਕਰੀ ਦਾ ਕਿਵੇਂ ਰਹਿਣਾ ਸਹਿਣਾ ਕਿਹੜੀਆ ਸਾਡੀਆ ਖੇਡਾਂ,ਕਿਵੇਂ ਖੇਡਦੇ ਆ ਇਹਨਾ ਵਿਚਾਰਿਆ ਨੂੰ ਪਤਾ ਹੀ ਨੀ ਲੱਗਦਾ।
ਇਹ ਤਾਂ ਬੱਸ ਆ ਮੋਬਾਇਲਾ ਜੋਗੇ ਹੀ ਰਹਿ ਜਾਣਗੇ,ਮੋਬਾਇਲਾਂ ਤੇ ਹੀ ਸਕੂਲ ਦਾ ਕੰਮ ਭੇਜ ਦਿੰਦੇ ਆ ਜਵਾਕਾਂ ਨੂੰ ਸਕੂਲਾ ਵਾਲੇ ਅਤੇ ਉੱਤੋਂ ਮਾਪਿਆ ਨੇ ਵੀ ਵੱਡੇ ਵੱਡੇ ਮੋਬਾਇਲ ਲੈਕੇ ਦੇ ਦਿੱਤੇ ਬੱਚਿਆ ਨੂੰ ਵੀ ਮੋਬਾਇਲਾਂ ਤੇ ਕੰਮ ਆਉਦਾ ਪਰ ਮਾਪਿਆ ਨੇ ਕਦੇ ਆਏ ਦੇਖਿਆ ਨੀ ਕਿਸੇ ਨੇ ਕਿ ਸਾਡਾ ਬੱਚਾ ਮੋਬਾਇਲ ਤੇ ਸਕੂਲ ਦਾ ਈ ਕੰਮ ਕਰਦਾ ਜਾ ਮੋਬਾਇਲ ਤੇ ਕੀ ਦੇਖ ਰਿਹਾ?
ਅੱਜ ਕੱਲ੍ਹ ਦੇ ਤਕਰੀਬਨ ਜਵਾਕਾਂ ਦੀ ਨਿਗ੍ਹਾ(ਅੱਖਾਂ ਦੀ ਰੋਸ਼ਨੀ) ਵੀ ਕਮਜੋਰ ਹੋ ਰਹੀ ਆ ਐਨਕਾਂ ਲੱਗੀਆ ਹੋਈਆ ਨੇ
ਅੱਜ ਦੇ ਸਮੇ ਚ ਬਾਬਾ,ਅੰਬੋ,ਬਾਪੂ,ਬੇਬੇ,ਦਾਦਾ,ਦਾਦੀ,ਤਾਇਆ,ਤਾਈ,ਚਾਚਾ,ਚਾਚੀ ਅਤੇ ਹੋਰ ਬਹੁਤ ਸਾਰੇ ਸਬਦ ਖਤਮ ਹੀ ਹੋ ਗਏ ਬਸ ਆਹ ਅੰਕਲ,ਆਂਟੀ ਸਬਦ ਨੇ ਹੀ ਸਾਡੇ ਰਿਸਤਿਆ ਨੂੰ ਖਾ ਲਿਆ।
ਆਪਣੇ ਵੇਲੇ ਚ ਪਹਿਲਾ ਤਾਂ ਜਵਾਕ ਨੂੰ ਵੱਡੇ ਹੋਏ ਨੂੰ ਸਰਕਾਰੀ ਸਕੂਲ ਚ ਪੜ੍ਹਨ ਲਾਉਂਦੇ ਹੁੰਦੇ ਸੀ, ਬੋਰੀ ਦਾ ਝੋਲਾ ਹੁੰਦਾ ਸੀ,ਲੱਕੜ ਦੀ ਫੱਟੀ ਨੂੰ ਗਾਚੀ ਨਾਲ ਪੋਚ ਕੇ ਸੁੱਕਾਕੇ ਉਹਦੇ ਤੇ ਕਾਲੀ ਸਿਆਹੀ ਨਾਲ ਪੈਂਤੀ ਅੱਖਰ (ਓ ਅ ੲ) ਲਿਖਦੇ ਹੁੰਦੇ ,ਫਿਰ ਸਲੇਟਾਂ ਆ ਗਈਆ ਉਹਦੇ ਤੇ ਸਲੇਟੀ ਨਾਲ ਲਿਖਦੇ ਹੁੰਦੇ,ਫਿਰ ਸਕੂਲਾਂ ਚ ਮਾਸਟਰਾਂ ਦੀ ਘੂੰਰ ਦਾ ਡਰ ਹੁੰਦਾ ਸੀ,ਸਕੂਲੋ ਆ ਕਿ ਇਕੱਠੇ ਹੋਕੇ ਜਵਾਕ ਬਾਹਰ ਖੇਡਦੇ ਦਾਵੀ ਦੁਕੜੇ, ਕੋਟਲਾ ਛਪਾਈ,ਲੁੱਕਣ ਮੀਚੀ,ਚੋਰ ਸਿਪਾਹੀ,ਬਾਂਦਰ ਕਿੱਲਾ,ਸਾਈਕਲ ਦਾ ਟਾਇਰ ਭਜਾਉਦੇ ਅਤੇ ਹੋਰ ਖੇਡਾਂ ਖੇਡਦੇ ਹੁੰਦੇ ,ਜਵਾਕ ਗਲੀਆਂ ਚ ਦੜੰਗੇ ਲਾਉਂਦੇ ਫਿਰਦੇ ਹੁੰਦੇ ਸੀ,ਸਰੀਰਕ ਤੌਰ ਤੇ ਜਵਾਕ ਵੱਧਦੇ ਫੁੱਲਦੇ ਸੀ,ਜਵਾਕਾਂ ਨੂੰ ਮਾਪਿਆ ਦਾ ਡਰ ਤਾਂ ਹੁੰਦਾ ਹੀ ਸੀ,ਅਤੇ ਆਢ ਗੁਆਂਢ ਦੇ ਚਾਚੇ,ਤਾਇਆ ਅਤੇ ਬਜੁਰਗਾਂ ਤੋ ਵੀ ਡਰ,ਝੇਪ ਹੁੰਦੀ ਸੀ ਆਪਣੇ ਤਾਇਆ ਚਾਚਿਆ ਗਲੀ ਗੁਆਂਢ ਦੇ ਬਜੁਰਗਾਂ ਸਾਰਿਆ ਦਾ ਸਤਿਕਾਰ ਕਰਦੇ ਹੁੰਦੇ ਸੀ,ਮੋਬਾਇਲ ਬਾਰੇ ਤਾਂ ਕੋਈ ਜਾਣਦਾ ਈ ਨੀ ਹੁੰਦਾ ਸੀ।
ਪਤਾ ਨੀ ਆਹ ਮੋਬਾਇਲ ਜੇ ਕਿੱਥੋਂ ਆ ਗਏ ? ਸੁਨੇਹੇ ਦੇਣ,ਰਿਸ਼ਤੇਦਾਰ ਨਾਲ ਜਾ ਜਰੂਰੀ ਗੱਲਬਾਤ ਕਰਨ ਤੱਕ ਤਾਂ ਠੀਕ ਸੀ ਪਰ ਇਹ ਹੋਰ ਕੰਮਾ ਵਾਸਤੇ ਠੀਕ ਨੀ ਇਹਦੇ ਕਰਕੇ ਬਹੁਤ ਸਾਰੇ ਰਿਸਤੇ ਵੀ ਖਰਾਬ ਹੋ ਰਹੇ ਹਨ, ਲੋਕ ਇਸ ਦੀ ਗਲਤ ਵਰਤੋਂ ਕਰ ਰਹੇ ਹਨ ਅਤੇ ਹੋਰ ਪਤਾ ਨੀ ਕੀ ਕੀ ਪਹਿਲਾ ਜਦ ਕਿਸੇ ਦੇ ਘਰ ਕੋਈ ਰਿਸਤੇ ਦਾਰ ਆਉਦਾ ਤਾਂ ਸਾਰਾ ਪਰਿਵਾਰ ਬੈਠਕੇ ਦੁੱਖ ਸੁੱਖ ਦੀਆਂ ਗੱਲਾਬਾਤਾਂ ਕਰਦੇ ਅਤੇ ਜੇ ਹੁਣ ਕੋਈ ਰਿਸ਼ਤੇਦਾਰ ਘਰ ਆਜੇ ਬਸ ਹਾਲ ਚਾਲ ਪੁੱਛਕੇ ਬੱਸ ਅਗਲਾ ਆਪਦਾ ਫੋਨ ਕੱਢਕੇ ਉਗਲਾਂ ਜੀਆ ਮਾਰਨ ਲੱਗ ਜਾਦਾ ਅਤੇ ਜਿਹਦੇ ਘਰ ਰਿਸ਼ਤੇਦਾਰ ਆਇਆ ਹੁੰਦਾ ਉਹ ਆਪਣੇ ਮੋਬਾਇਲ ਤੇ ਉਗਲਾਂ ਜੀਆ ਮਾਰੀ ਜਾਦਾ ਹੁੰਦਾ ਜਾ ਕਿਤੇ ਕੋਈ ਚਾਰ ਜਣੇ ਜੁੜ ਬੈਠਦੇ ਆ ਉੱਥੇ ਵੀ ਆਹੀ ਹਾਲ ਹੁੰਦਾ ਹਰੇਕ ਦੀ ਜੇਬ ਚ ਹੁੰਦਾ ਹਰੇਕ ਆਪਣੇ ਆਪਣੇ ਮੋਬਾਇਲ ਤੇ ਬੈਠਾ ਉਗਲਾਂ ਜੀਆ ਮਾਰੀ ਜਾਦਾ ਹੁੰਦਾ।
ਪਹਿਲਾ ਆਏ ਸੀ ਟੈਲੀਫੋਨ ਪਿੰਡ ਚ ਟਾਵੇ ਘਰਾਂ ਚ ਲੱਗਿਆ ਹੁੰਦਾ,ਗਲੀ ਗੁਆਂਢ ਚ ਕਿਸੇ ਇੱਕ ਦੋ ਘਰਾਂ ਦੇ ਲੱਗਿਆ ਹੋਣਾ ਕਿਸੇ ਰਿਸ਼ਤੇਦਾਰ ਦਾ ਫੋਨ ਆਉਣਾ ਜਾ ਵਿਦੇਸ਼ ਤੋਂ ਕਿਸੇ ਦਾ ਟੈਲੀਫੋਨ ਆਉਣਾ ਤਾਂ ਜਿਹਦਾ ਟੈਲੀਫੋਨ ਆਇਆ ਹੁੰਦਾ ਪਹਿਲਾ ਉਹਨਾ ਦੇ ਘਰੇ ਸੁਨੇਹਾ ਦਿੰਦੇ ਫਿਰ ਉਹ ਆਕੇ ਦੁਬਾਰਾ ਟੈਲੀਫੋਨ ਤੇ ਗੱਲ ਕਰਦੇ।
ਉਸ ਸਮੇਂ ਟੈਲੀਫੋਨ ਦੇ ਤਾਰ ਹੁੰਦੀ ਸੀ,ਤਾਰ ਨਾਲ ਬੰਨ੍ਹਿਆ ਹੁੰਦਾ ਸੀ,ਅਤੇ ਹੁਣ ਹਰ ਇੱਕ ਦੀ ਜੇਬ ਚ ਆ ਲੋਕ ਇਹਦੇ ਨਾਲ ਬੰਨ੍ਹੇ ਗਏ।
ਅਖੀਰ ਉੱਠਣ ਲੱਗੇ ਬਜੁਰਗਾਂ ਨੇ ਹਉਕਾ ਜਾ ਖਿੱਚ ਕੇ ਕਿਹਾ ਕਿ ਆਪਾਂ ਆਪਣੀ ਸਾਰੀ ਉਮਰ ਲੰਘਾਈ ਬੈਠੇ ਕੀ ਪਤਾ ਕਦ ਸੁਨੇਹਾ ਆ ਜੇ ” ਚੱਲ ਉਏ ਭਰਾਵਾ ਭਲੀ ਕਰੇ ਕਰਤਾਰ ”




















