ਸਰੀ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇਕਬਾਲ ਸਿੰਘ ਵਜੋਂ ਹੋਈ ਹੈ, ਜੋ ਕਿ ਖਮਾਣੋਂ ਦਾ ਰਹਿਣ ਵਾਲਾ ਸੀ। ਇਕਬਾਲ ਸਿੰਘ ਪੁੱਤਰ ਅਵਤਾਰ ਸਿੰਘ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਦੋਂਕਿ ਉਸ ਦੀ ਪਤਨੀ ਉਸ ਤੋਂ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਗਈ ਸੀ। ਦੋਵੇਂ ਇਕੱਠੇ ਰਹਿ ਰਹੇ ਸਨ। ਬੀਤੇ ਦਿਨ ਇਕਬਾਲ ਕੰਮ ਤੋਂ ਪਰਤਣ ਉਪਰੰਤ ਨਹਾਉਣ ਲਈ ਗਿਆ ਤਾਂ ਬਾਹਰ ਨਹੀਂ ਆਇਆ ਤਾਂ ਉਹ ਬਾਥਰੂਮ ਵਿਚ ਮ੍ਰਿਤਕ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮੌਤ ਦਾ ਕਾਰਨ ਹਾਰਟ ਫੇਲ ਹੋਣਾ ਹੋ ਸਕਦਾ ਹੈ।
Total Views: 231 ,
Real Estate



















