ਮਰੀਨਾ ਵਿੱਚ ਇੱਕ 67 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਸ਼ੁੱਕਰਵਾਰ ਦੇਰ ਰਾਤ ਅੱਗ ਲੱਗਣ ਤੋਂ ਬਾਅਦ ਮਰੀਨਾ ਪਿਨੈਕਲ (Marina Pinnacle) ਦੇ 764 ਅਪਾਰਟਮੈਂਟਾਂ ਦੇ ਸਾਰੇ 3,820 ਨਿਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।‘ਖਲੀਜ ਟਾਈਮਜ਼’ (Khaleej Times) ਅਖਬਾਰ ਦੀ ਰਿਪੋਰਟ ਅਨੁਸਾਰ, ਦੁਬਈ ਸਿਵਲ ਡਿਫੈਂਸ ਟੀਮਾਂ ਨੇ ਛੇ ਘੰਟੇ ਦੀ ਅਣਥੱਕ ਮਿਹਨਤ ਕਰਕੇ ਅੱਗ ਬੁਝਾ ਦਿੱਤੀ ਹੈ।ਡੀਐਮਓ (Dubai Media Office – DMO) ਨੇ ਕਿਹਾ ਕਿ ਅਧਿਕਾਰੀ ਪ੍ਰਭਾਵਿਤ ਨਿਵਾਸੀਆਂ ਲਈ ਆਰਜ਼ੀ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਇਮਾਰਤ ਦੇ ਡਿਵੈਲਪਰ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਪਹਿਲੀ ਤਰਜੀਹ ਦਿੱਤੀ ਜਾ ਰਹੀ ਹੈ।
Total Views: 218 ,
Real Estate



















