ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੱਕ ਚੱਲਦੀ ਲੋਕਲ ਰੇਲਗੱਡੀ ਤੋਂ ਡਿੱਗਣ ਨਾਲ ਘੱਟੋ-ਘੱਟ ਚਾਰ ਯਾਤਰੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦਿਵਾ ਅਤੇ ਕੋਪਰ ਰੇਲਵੇ ਸਟੇਸ਼ਨਾਂ ਵਿਚਕਾਰ ਉਸ ਸਮੇਂ ਵਾਪਰੀ ਜਦੋਂ ਭੀੜ-ਭੜੱਕੇ ਵਾਲੀ ਰੇਲਗੱਡੀ ਕਸਾਰਾ ਵੱਲ ਜਾ ਰਹੀ ਸੀ।ਉਨ੍ਹਾਂ ਕਿਹਾ ਕਿ ਭੀੜ-ਭੜੱਕੇ ਵਾਲੇ ਸਮੇਂ ਦੌਰਾਨ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਕਈ ਵਿਅਕਤੀ ਰੇਲਗੱਡੀ ਦੇ ਦਰਵਾਜ਼ਿਆਂ ’ਤੇ ਖੜ੍ਹੇ ਸਨ। ਅਧਿਕਾਰੀ ਨੇ ਦੱਸਿਆ ਕਿ ਜਦੋਂ ਰੇਲਗੱਡੀ ਚੱਲ ਰਹੀ ਸੀ ਤਾਂ ਘੱਟੋ-ਘੱਟ 10 ਯਾਤਰੀ ਹੇਠਾਂ ਡਿੱਗ ਗਏ। ਇਸ ਬਾਰੇ ਕਸਾਰਾ ਵੱਲ ਜਾ ਰਹੀ ਇੱਕ ਹੋਰ ਰੇਲਗੱਡੀ ਦੇ ਇੱਕ ਗਾਰਡ ਨੇ ਰੇਲਵੇ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ।
Total Views: 191 ,
Real Estate


















