ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੇ ਫ਼ਾਈਨਲ ਸਮੈਸਟਰ ਦੇ ਵਿਦਿਆਰਥੀਆਂ ਨੂੰ ਦਿੱਤੀ ਭਾਵ-ਭਿੰਨ੍ਹੀ ਵਿਦਾਇਗੀ

ਜੈਤੋ,29 ਅਪ੍ਰੈਲ (ਪਰਮਿੰਦਰ ਸਿੱਧੂ) – ਕੰਪਿਊਟਰ ਸਾਇੰਸ ਵਿਭਾਗ, ਯੂਨੀਵਰਸਿਟੀ ਕਾਲਜ ਜੈਤੋ ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਸੀਨੀਅਰ ਵਿਦਿਆਰਥੀਆਂ ਦੇ ਸਤਿਕਾਰ ਵਿਚ ਇਕ ਸ਼ਾਨਦਾਰ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜੂਨੀਅਰ ਵਿਦਿਆਰਥੀਆਂ ਨੇ ਸੀਨੀਅਰ ਵਿਦਿਆਰਥੀਆਂ ਨਾਲ ਰਲ਼ ਕੇ ਖ਼ੂਬ ਰੌਣਕਾਂ ਲਾਈਆਂ। ਵੱਖ-ਵੱਖ ਤਰ੍ਹਾਂ ਦੇ ਕੰਪਲੀਮੈਂਟ ਦੇ ਕੇ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਪ੍ਰਤੀ ਆਪਣੀ ਭਾਵਨਾਵਾਂ ਵਿਅਕਤ ਕੀਤੀਆਂ। ਵਿਦਾ ਹੋਣ ਜਾ ਰਹੇ ਹਰ ਵਿਦਿਆਰਥੀ ਨੂੰ ਯਾਦ ਨਿਸ਼ਾਨੀਆਂ ਭੇਟ ਕੀਤੀਆਂ ਗਈਆਂ। ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਖ਼ੂਬਸੂਰਤ ਪਲ ਭਵਿੱਖ ਵਿਚ ਜਦੋਂ ਯਾਦ ਆਉਂਦੇ ਹਨ ਤਾਂ ਮਨ ਇਕ ਵੱਖਰੀ ਪ੍ਰਸੰਨਤਾ ਮਹਿਸੂਸ ਕਰਦਾ ਹੈ। ਡਾ. ਸੁਭਾਸ਼ ਚੰਦਰ ਨੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਇਸ ਈਵੈਂਟ ਦੇ ਕਨਵੀਨਰ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਸਨ ਅਤੇ ਕੋ-ਕਨਵੀਨਰ ਇੰਜ: ਅਰਸ਼ਦੀਪ ਬਰਾੜ ਸਨ। ਵੱਖ-ਵੱਖ ਸਭਿਆਚਾਰਕ ਵੰਨਗੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕਰਦਿਆਂ ਖ਼ੂਬ ਮਨੋਰੰਜਨ ਕੀਤਾ। ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਿਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ, ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਸ਼ਿਲਪਾ ਕਾਂਸਲ ਦੇ ਨਾਲ ਲਾਇਬ੍ਰੇਰੀਅਨ ਮੀਨਾਕਸ਼ੀ ਜੋਸ਼ੀ ਅਤੇ ਬਾਕੀ ਫ਼ੈਕਲਟੀ ਮੈਂਬਰ ਤੇ ਨਾਨ-ਟੀਚਿੰਗ ਸਟਾਫ਼ ਮੈਂਬਰ ਸ਼ਾਮਲ ਸਨ। ਸਮਾਗਮ ਦੀ ਸਫ਼ਲਤਾ ਲਈ ਡਾ. ਰਾਜੀਵ ਕਪੂਰ, ਪ੍ਰੋ. ਲਲਿਤ ਗਰਗ, ਪ੍ਰੋ. ਅਭਿਤ ਜਿੰਦਲ, ਪ੍ਰੋ. ਸੁਮਨ, ਪ੍ਰੋ. ਮਹਿੰਦਰ ਕੌਰ, ਪ੍ਰੋ. ਰਿਪਨਦੀਪ ਕੌਰ ਅਤੇ ਪੋ੍ਰ. ਰਮਨਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਮਿਸ ਫ਼ੇਅਰਵੈੱਲ ਅਤੇ ਮਿਸਟਰ ਫ਼ੇਅਰਵੈੱਲ ਚੁਣਨ ਲਈ ਵਿਦਿਆਰਥੀਆਂ ਦੇ ਜ਼ਿਹਨੀ ਅਤੇ ਪ੍ਰਤਿਭਾਵੀ ਪੱਧਰ ਦੀ ਪਰਖ ਕੀਤੀ ਗਈ। ਜੱਜਮੈਂਟ ਦੀ ਭੂਮਿਕਾ ਪ੍ਰੋ. ਸੰਗੀਤਾ ਸ਼ਰਮਾ, ਪ੍ਰੋ. ਸ਼ੀਤਲ, ਪ੍ਰੋ. ਸੁਮਨ ਅਤੇ ਪ੍ਰੋ. ਸ਼ਿਵਾਨੀ ਕੌਰ ਨੇ ਕੀਤੀ। ਇਸ ਮੌਕੇ ਮਿਸ ਫੇਅਰਵੈਲ ਦਾ ਖ਼ਿਤਾਬ ਲਵਪ੍ਰੀਤ ਕੌਰ ਪੀ.ਜੀ.ਡੀ.ਏ. ਅਤੇ ਮਿਸਟਰ ਫ਼ੇਅਰਵੈਲ ਦਾ ਖ਼ਿਤਾਬ ਬੂਟਾ ਸਿੰਘ ਬੀ.ਸੀ.ਏ. ਫ਼ਾਈਨਲ ਨੂੰ ਪ੍ਰਦਾਨ ਕੀਤਾ ਗਿਆ। ਹੋਰ ਟਾਈਟਲ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚ ਮਿਸ ਇਨੋਸੈਂਟ ਯੁਵਿਕਾ, ਮਿਸ ਚਾਰਮਿੰਗ ਜਸ਼ਨਦੀਪ ਕੌਰ, ਮਿਸਟਰ ਹੈਂਡਸਮ ਅਨੁਰਾਗ, ਜੀਨੀਅਸ ਮਾਈਂਡ ਅਮਿ੍ਰਤ ਅਟਵਾਲ, ਮਿਸਟਰ ਟੇਲੈਂਟਡ ਰਵੀ ਮੌਂਗਾ ਅਤੇ ਮਿਸ ਟੇਲੈਂਟਡ ਹਿਨਾ ਸ਼ਾਮਲ ਸਨ।

Total Views: 35 ,
Real Estate