ਟੋਰਾਂਟੋ (ਬਲਜਿੰਦਰ ਸੇਖਾ)- ਪੰਜਾਬ ਦੇ ਮਾਲਵੇ ਦੀ ਧੁੰਨੀ ਵਿੱਚ ਵੱਸਦੇ ਸ਼ਹਿਰ ਮੋਗੇ ਦਾ ਨਾਮ ਨਾਮ ਦੁਨੀਆ ਦੇ ਕੋਨੇ ਕੋਨੇ ਵਿੱਚ ਮਸ਼ਹੂਰ ਹੈ । ਸਰਦਾਰ ਮੋਗਾ ਸਿੰਘ ਗਿੱਲ ਦੇ ਪਰਿਵਾਰ ਗਿੱਲਾਂ ਦੇ ਪਿੰਡ ਮੋਗੇ ਬਤਾਲੀਏ ਵਿੱਚ ਮਸ਼ਹੂਰ ਹੀ ਨਹੀ । ਬਲਕਿ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਸਦੇ ਹਨ ।
ਕੈਨੇਡਾ ਵਿੱਚ ਸਿਆਸ਼ਤ ਦੀ ਪਿੜ ਵਿੱਚ ਆਉਣ ਵਾਲੇ ਪਹਿਲੇ ਸਿੱਖ ਚੁੱਘੇ ਪਿੰਡ ਦਾ ਸਰਦਾਰ ਗੁਰਬਖਸ਼ ਸਿੰਘ ਮੱਲ੍ਹੀ ਨੇ ਵੱਡਾ ਨਾਮਣਾ ਖੱਟਿਆ ਸੀ । ਕੈਨੇਡਾ ਦੇ ਸਾਬਕਾ ਸਿਆਸਤਦਾਨ ਰਮਿੰਦਰ ਗਿੱਲ , ਦਰਸ਼ਨ ਸਿੰਘ ਕੰਗ ਮੋਗੇ ਜਿਲ੍ਹੇ ਨਾਲ ਸਬੰਧਤ ਹਨ ।
ਅੱਜ ਕੈਨੇਡਾ ਵਿੱਚ ਵੱਖ ਵੱਖ ਪਾਰਟੀਆਂ ਦੇ 22 ਪੰਜਾਬੀ , ਸਿੱਖ ਮੂਲ ਦੇ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ ।
ਪਰ ਮੋਗੇ ਸ਼ਹਿਰ ਤੇ ਜ਼ਿਲ੍ਹੇ ਪਿਛੋਕੜ ਨਾਲ ਸਬੰਧਤ ਨਵੇਂ ਮੈਂਬਰ ਪਾਰਲੀਮੈਂਟਾਂ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਚੁਣੇ ਗਏ ਹਨ ।
(1) ਮੋਗੇ ਨੇੜਲੇ ਬੁੱਕਣਵਾਲਾ ਪਿੰਡ ਦੇ ਸੁਖਮਨ ਗਿੱਲ ਐਬਟਸਫੋਰਡ ਤੋ ਮੈਂਬਰ ਪਾਰਲੀਮੈਂਟ MP ਬਣ ਕੇ ਆਪਣੇ ਪਿੰਡ ਤੇ ਇਲਾਕੇ ਤੇ ਸਮੂਹ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਹੈ ।
(2) ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਾਬਕਾ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਸਕਾਈਵਿਊ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੋਣ ਚੁੱਕੇ ਹਨ ।ਉਹ ਮੋਗੇ ਦੇ ਹਾਕਮ ਕਾ ਅਗਵਾੜ ਦੇ ਰਹਿਣ ਵਾਲੇ ਹਨ।
(3) ਕੰਸ਼ਰਵੇਟਿਵ ਪਾਰਟੀ ਦੇ ਪੁਰਾਣੇ ਆਗੂ ਮੋਗਾ ਨੇੜਲੇ ਪਿੰਡ ਪੁਰਾਣੇਵਾਲਾ ਦੇ ਜੰਮਪਲ ਪਰਮ ਗਿੱਲ ਨੂੰ ਓਨਟਾਰੀਓ ਸੂਬੇ ਤੋਂ ਕੰਸਰਵੇਟਿਵ ਪਾਰਟੀ ਦੇ ਮਿਲਟਨ ਈਸਟ-ਹਾਲਟਨ ਤੋਂ ਮੈਂਬਰ ਪਾਰਲੀਮੈਂਟ ਵਜੋਂ ਜਿੱਤ ਹਾਸਲ ਕੀਤੀ । ਪਰਮ ਗਿੱਲ ਬਤੌਰ ਮੈਂਬਰ ਪਾਰਲੀਮੈਂਟ ਅਤੇ ਬਤੌਰ ਐੱਮ.ਐੱਲ.ਏ ਆਪਣੀਆਂ ਸੇਵਾਵਾਂ ਨਿਭਾਉਂਦੇ ਆਏ ਹਨ।
(4) ਮੋਗੇ ਦੇ ਜਿਲ੍ਹੇ ਦੇ ਵੱਡੇ ਸ਼ਹਿਰ ਬਾਘਾਪੁਰਾਣਾ ਦੀ ਬੀਬੀ ਅਮਨਦੀਪ ਸੋਢੀ ਬਰੈਂਪਟਨ ਸੈਂਟਰ ਤੋ ਮੈਂਬਰ ਪਾਰਲੀਮੈਂਟ ਬਰੈਂਪਟਨ ਸੈਂਟਰ ਹਲਕੇ ਤੋ ਲਿਬਰਲ ਪਾਰਟੀ ਦੀ ਉਮੀਦਵਾਰ ਚੁਣੇ ਗਏ ਹਨ ।ਅਮਨਦੀਪ ਕੌਰ ਸੋਢੀ ਨੇ ਪਹਿਲੀ ਵਾਰ ਫਸਵੀ ਟੱਕਰ ਵਿਚੋਂ ਜਿੱਤ ਪ੍ਰਾਪਤ ਕੀਤੀ ਹੈ ।
ਕੈਨੇਡਾ ਵਿੱਚ ਹੋਈ “ਮੋਗਾ “ ਮੋਗਾ ‘
Total Views: 293 ,
Real Estate



















