ਬੰ.ਬਾਂ ਬਾਰੇ ਬਿਆਨ: ਪ੍ਰਤਾਪ ਬਾਜਵਾ ਕੋਲੋਂ 6 ਘੰਟੇ ਤੋਂ ਵੱਧ ਪੁੱਛ-ਪੜਤਾਲ

ਮੁਹਾਲੀ ਪੁਲੀਸ ਨੇ ਸੀਨੀਅਰ ਕਾਂਗਰਸ ਆਗੂ ਤੇ ਪੰਜਾਬ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕੋਲੋਂ ‘ਪੰਜਾਬ ਵਿਚ 50 ਬੰਬ ਪੁੱਜਣ’ ਨਾਲ ਸਬੰਧਤ ਬਿਆਨ ਨੂੰ ਲੈ ਕੇ ਦਰਜ ਕੇਸ ਵਿਚ ਅੱਜ ਛੇ ਘੰਟੇ ਤੋਂ ਵੱਧ ਸਮੇਂ ਲਈ ਪੁੱਛ ਪੜਤਾਲ ਕੀਤੀ। ਬਾਜਵਾ ਮੁਹਾਲੀ ਦੇ ਸਾਈਬਰ ਅਪਰਾਧ ਪੁਲੀਸ ਥਾਣੇ ਵਿਚ ਦੂਜੀ ਵਾਰ ਪੁੱਛ ਪੜਤਾਲ ਲਈ ਪੁੱਜੇ ਸਨ। ਇਸ ਤੋਂ ਪਹਿਲਾਂ 15 ਅਪਰੈਲ ਨੂੰ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ। ਸ਼ਾਮ ਸਮੇਂ ਪੁਲੀਸ ਥਾਣੇ ਤੋਂ ਬਾਹਰ ਆਏ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ।ਬਾਜਵਾ ਖਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਧਾਰਾਵਾਂ 197(1)(ਡੀ) ਤੇ 353(2) ਤਹਿਤ ਕੇਸ ਦਰਜ ਕੀਤਾ ਗਿਆ ਹੈ।

Total Views: 281 ,
Real Estate