ਬੈਂਕ ਮੈਨੇਜਰ ਨੇ ਬਜ਼ੁਰਗ ਅਧਿਆਪਕ ਦੀ ਕਰੋੜ ਰੁਪਏ ਦੀ FD ’ਤੇ ਲਿਆ 93 ਲੱਖ ਦਾ ਕਰਜ਼ਾ

File Pic

ਮੋਹਾਲੀ ’ਚ ਸਰਕਾਰੀ ਬੈਂਕ ਦੇ ਮੈਨੇਜਰ ’ਤੇ 80 ਸਾਲਾ ਬਜ਼ੁਰਗ ਮਨਜੀਤ ਕੌਰ ਹੀਰਾ ਨੇ ਇਕ ਕਰੋੜ ਰੁਪਏ ਦੇ ਫ਼ਿਕਸਡ ਡਿਪਾਜ਼ਿਟ ’ਤੇ 93 ਲੱਖ ਰੁਪਏ ਦਾ ਕਰਜ਼ਾ ਲੈਣ ਦੇ ਦੋਸ਼ ਲਾਏ ਹਨ। ਇਸ ਮਾਮਲੇ ਵਿਚ ਬੈਂਕ ਮੈਨੇਜਰ ਵਿਰੁਧ ਐਫ਼.ਆਈ.ਆਰ ਦਰਜ ਕਰ ਲਈ ਗਈ ਹੈ। ਬਜ਼ੁਰਗ ਨੇ ਕਿਹਾ ਹੈ ਕਿ ਇਸ ਲੋਨ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।ਮੋਹਾਲੀ ਫ਼ੇਜ਼-11 ਸਥਿਤ ਇੰਡੀਅਨ ਬੈਂਕ ਦੀ ਸ਼ਾਖਾ ਵਿਚ ਸਾਹਮਣੇ ਆਏ ਇਸ ਮਾਮਲੇ ਵਿਚ ਬੈਂਕ ਦੇ ਤਤਕਾਲੀ ਮੈਨੇਜਰ ਨਿਤੀਸ਼ ਕੁਮਾਰ ਯਾਦਵ ਅਤੇ ਉਨ੍ਹਾਂ ਦੇ ਸਾਥੀ ਜਗਤਾਰ ਸਿੰਘ ਬਾਠ ਵਿਰੁਧ ਗੰਭੀਰ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ।ਪੀੜਤਾ ਮਨਜੀਤ ਕੌਰ ਹੀਰਾ, ਜੋ ਇਕ ਨਿਜੀ ਸਕੂਲ ਦੀ ਸਾਬਕਾ ਪ੍ਰਿੰਸੀਪਲ ਸੀ, ਨੇ ਕਿਹਾ ਕਿ ਉਸ ਦੇ ਮਰਹੂਮ ਪਤੀ ਦਾ ਵੀ ਇਸੇ ਸ਼ਾਖਾ ਵਿਚ ਖਾਤਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਹੀ ਖਾਤਾ ਉਸ ਦੇ ਨਾਮ ’ਤੇ ਤਬਦੀਲ ਕਰ ਦਿਤਾ ਗਿਆ ਸੀ। ਬੁਢਾਪੇ ਅਤੇ ਸਿਹਤ ਸਮੱਸਿਆਵਾਂ ਕਾਰਨ ਮਨਜੀਤ ਕੌਰ ਬੈਂਕ ਦੇ ਕੰਮ ਲਈ ਪੂਰੀ ਤਰ੍ਹਾਂ ਮੈਨੇਜਰ ਨਿਤੀਸ਼ ’ਤੇ ਨਿਰਭਰ ਸੀ।

Total Views: 276 ,
Real Estate