ਉਸਤਤੀ ਕਰਨੀ ਦਰਬਾਰੀ ਕਵੀਆਂ ਦਾ ਕੰਮ ਹੁੰਦਾ । ਜੇ ਸੱਚ ਦੇ ਨੇੜੇ ਤੇੜੇ ਪਹੁੰਚਣਾ ਹੋਵੇ ਤਾਂ ਆਪਣੇ ਆਲੋਚਕ / ਵਿਰੋਧੀ ਵਿਚਾਰਧਾਰਾ ਵਾਲਿਆਂ ਦੀਆਂ ਗੱਲਾਂ ਸੁਣਨੀਆਂ ਤੇ ਪੜ੍ਹਨੀਆਂ ਚਾਹੀਦੀਆਂ । 1984 ਨੇ ਪੰਜਾਬ ਨੂੰ ਬਹੁਤ ਵੱਡੇ ਜ਼ਖ਼ਮ ਦਿੱਤੇ । ਰੰਗਲੇ ਪੰਜਾਬ ਦਾ ਪਿੰਡਾ ਲਹੂ ਲੁਹਾਨ ਕਰਤਾ ਜਿਹੜੇ ਫੱਟ ਹਾਲੇ ਵੀ ਰਿਸਦੇ ਨੇ। ਬਹੁਤ ਘਟਨਾਵਾਂ ਹੋਈਆਂ ਅਤੇ ਹਰੇਕ ਨੇ ਆਪਣੇ ਆਪਣੇ ਤਰੀਕੇ , ਮਨੋਰਥ ਅਤੇ ਸਮਝ ਨਾਲ ਇਸ ਨੂੰ ਦੱਸਿਆ ਅਤੇ ਸਮਝਿਆ। ਪਰ ਕੀ ਇਹ ਦਿਨ ‘ਚ ਵਾਪਰ ਗਿਆ ਸੀ ਜਾਂ ਪਹਿਲਾਂ ਘੜੀ ‘ ਸਾਜਿ਼ਸ’ ਸੀ ? ਜੀ ਬੀ ਐੱਸ ਸਿੱਧੂ , ਰਾਅ ਦੇ ਸਾਬਕਾ ਅਧਿਕਾਰੀ ਹਨ ਜਿੰਨ੍ਹਾਂ ਦੀ ਕਿਤਾਬ ‘ਖਾਲਿਸਤਾਨ ਦੀ ਸਾਜਿ਼ਸ਼ ‘ ਨੇ ਲਗਾਤਾਰ ਚਰਚਾ ਛੇੜੀ ਹੋਈ । ‘ਪੰਜਾਬ ਕਿਵੇਂ ਤੋਰਿਆ ਚੁਰਾਸੀ ਦੇ ਰਾਹ —। ਇਸ ਕਿਤਾਬ ਵਿੱਚੋਂ ਬਹੁਤ ਸਾਰੇ ਤੱਥ ਸਪੱਸ਼ਟ ਹੋਣਗੇ, ਜਰੂਰੀ ਨਹੀਂ ਤੁਸੀਂ ਸਾਰਿਆਂ ਤੱਥਾਂ ਨਾਲ ਸਹਿਮਤ ਹੋਵੋਂ, ਪਰ ਜਿਹੜੇ ਵਰਤਾਰੇ ਵਾਪਰੇ ਉਹਨਾਂ ਨੂੰ ਸਮਝਣ ਲਈ ਖੁੱਲ੍ਹੀਆਂ ਅੱਖਾਂ ਨਾਲ ਦੇਖਣਾ ਜਰੂਰੀ ਹੈ। ਇਹ ਕਿਤਾਬ ਸਾਡੇ ਕੋਲ ਉਪਲਬੱਧ ਹੈ, ਜੇਕਰ ਤੁਸੀ ਮੰਗਵਾਉਣਾ ਚਾਹੁੰਦੇ ਹੋ ਤਾਂ 94175 -25762 ਤੇ ਸੰਪਰਕ ਕਰੋ ।#ਸੁਖਨੈਬ_ਸਿੰਘ_ਸਿੱਧੂ #pnobookplanetpoohla #pnomediagroup #dunwatta #khalistan #booksbooksbooks #bookslover
Total Views: 382 ,
Real Estate
















