ਬਰੈਂਪਟਨ (ਪਰਮਿੰਦਰ ਸਿੰਘ ਸਿੱਧੂ)-ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਸਾਊਥ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੀ ਬੀਬੀ ਸੁਖਦੀਪ ਕੰਗ ਜੋ ਪੀਅਰ ਪੋਲੀਵਰ ਦੀ ਅਗਵਾਈ ਵਿੱਚ ਚੋਣ ਲੜ ਰਹੇ ਹਨ । ਵਰਨਣਯੋਗ ਹੈ ਕਿ ਸੁਖਦੀਪ ਕੰਗ ਪਹਿਲਾਂ ਪੀਲ ਪੁਲਿਸ ਵਿੱਚ ਕੰਮ ਕਰ ਚੁੱਕੇ ਹਨ ਤੇ ਉਹ ਇੰਸੋਰਸ਼ ਖੇਤਰ ਵਿੱਚ ਵਿੱਚ ਸਰਗਰਮ ਰਹੇ ਹਨ ।ਉਹਨਾਂ ਕਿਹਾ ਕਿ ਬ੍ਰੈਂਪਟਨ ਵਿੱਚ ਅਪਰਾਧ ਨੂੰ ਰੋਕਣ ਅਤੇ ਸਾਰੇ ਕੈਨੇਡੀਅਨ ਦੇ ਚੰਗੇ ਤੇ ਇੱਕ ਬਦਲਾਅ ਲਈ ਟੈਕਸ ਹਟਾਉਣ ਲਈ ਓਟਾਵਾ ਵਿੱਚ ਤੁਹਾਡੇ ਹਲਕੇ ਦੀ ਅਵਾਜ ਬਨਣ ਲਈ ਉਮੀਦ ਕਰਦੀ ਹਾਂ ।ਸਾਰੇ ਹਲਕੇ ਦੇ ਵੋਟਰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੀ ਬੁਲੰਦ ਅਵਾਜ਼ ਨੂੰ ਪਾਰਲੀਮੈਂਟ ਵਿੱਚ ਭੇਜਣ।ਬੀਤੇ ਦਿਨੀ ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ ਨੇ ਬਰੈਂਪਟਨ ਪੁੱਜ ਕੇ ਸੁਖਦੀਪ ਕੰਗ ਦੀ ਚੋਣ ਕੰਪੈਨ ਵਿੱਚ ਹਿੱਸਾ ਲਿਆ ।
Total Views: 4 ,
Real Estate