ਆਪਾਂ ਕੀ ਲੈਣਾ ਹੈ ਯਾਰ ! 3

ਬੁੱਧ ਬਾਣ /ਬੁੱਧ ਸਿੰਘ ਨੀਲੋਂ
‘ਜ਼ਿੰਦਗੀ’ ਦੇ ਅਰਥ ਸਮਝਾਈਏ ਤੇ ਦੀਵੇ ਜਗਾਈਏ। ਇਹ ਦੀਵੇ ਅਕਲ ਦੇ ਹੋਣ ਤਾਂ ਕੁੱਝ ਸਮਾਜ ਬਦਲੂ, ਨਹੀਂ ਅਕਲ ਤਾਂ ਹੁਣ ਵੀ ਨੀ ਆਈ ਸੱਤਾਧਾਰੀ ਲੁੱਟਰਿਆਂ ਲੋਕ ਸੜਕਾਂ ਉਤੇ ਭਜਾ ਕੇ ਮਾਰ ਦਿੱਤੇ। ਅਕਲ, ਸੁਰਤ ਹਜੇ ਵੀ ਨਹੀਂ ਆਉਣੀ।
ਕੀ ਬਣੂੰ ? ਇਹ ਹੁਣ ਜਿਹਨਾਂ ਦੇ ਖਾਨੇ ਚਲਦੇ ਉਹ ਸੋਚਣ। ਜ਼ਹਿਰੀਲੇ ਨਾਗ ਤੱਕ ਹਿੱਕ ਉਤੇ ਬੈਠੇ ਹਨ।ਇਹ ਨਾਗਪੁਰੀ ਨਾਗ, ਮਿੱਟੀ ਖਾਣੇ ਨਹੀਂ, ਬੰਦੇ ਖਾਣੇ ਐ। ਜ਼ਹਿਰ ਦੀਆਂ ਫਸਲਾਂ ਤੇ ਅਕਲਾਂ ਵੇਚਣ ਵਾਲਿਆਂ ਨੂ ਪਛਾਣੋ, ਨੱਥ ਪਾਓ। ਉਹਨਾਂ ਨੇ ਤੁਹਾਡੇ ਪੈਰੀ ਝਾਂਜਰਾਂ ਤੇ ਹੱਥਾਂ ਵਿੱਚ ਚੂੜੀਆਂ ਪਾ ਦਿਤੀਆਂ ਹਨ। ਧਰਮ, ਜਾਤ, ਗੋਤ ਤੇ ਊਚ ਨੀਚ ਦਾ ਭੇਦ। ਸਭ ਨੂੰ ਪਤਾ ਐ ਫੇਰ ਉਡੀਕ ਤੇ ਰੋਕ ਕਿਸ ਦੀ ਐ। ਅੱਜ ਧੂੰਆਂ ਧਾਰ ਭਾਸ਼ਣ ਹੋਣਗੇ। ਹੋਈ ਜਾ ਰਹੇ ਹਨ। ਜ਼ਹਿਰ ਦੀ ਫਸਲ ਬੀਜਣ ਵਾਲੇ ਵੀ ਪੰਜਾਬੀ ਹੀ ਹਨ। ਜਿਹੜੇ ਫਸਲਾਂ ਦਾ ਨਕਲੀ ਬੀਜ ਵੇਚ ਸਕਦੇ ਹਨ, ਉਹ ਹੋਰ ਕੀ ਵੇਚ ਨਹੀਂ ਸਕਦੇ। ਅਕਲ, ਜਮੀਰ, ਸ਼ਕਲ, ਘਰਦੇ, ਬਾਹਰਦੇ, ਸਭ ਵੇਚ ਸਕਦੇ ਹਨ। ਜਾਗੋ ਲੋਕੋ ਜਾਗੋ। ਨਿਕਲੋ ਆਪਣੀ ਹਾਉਂਮੈਂ ਦੀ ਕਬਰ ਵਿਚੋਂ, ਨਹੀਂ ਤੇ ਹੁਣ ਘਰਾਂ ਨੂੰ ਤਾਬੂਤ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪਰ ਸਾਡੀ ਪ੍ਰਵਿਰਤੀ ਇਹ ਬਣ ਗਈ ਹੈ ਕਿ ਆਪਾਂ ਕੀ ਲੈਣਾ ਹੈ। ਐਵੇਂ ਨਵੀਂ ਬਿਪਤਾ ਖੜ੍ਹੀ ਹੋਵੇਗੀ। ਇਸੇ ਕਰਕੇ ਦੁਸ਼ਮਣ ਸਾਨੂੰ ਲੁੱਟ ਤੇ ਕੁੱਟ ਰਿਹਾ ਹੈ। ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਲੋਕ ਇੱਕ ਜੁੱਟ ਹੋ ਕੇ ਸੰਘਰਸ਼ ਨਹੀਂ ਕਰਦੇ। ਹੁਣ ਧੜੇਬੰਦੀ ਤੇ ਹਾਉਮੈ ਨੇ ਕਿਸਾਨ ਅੰਦੋਲਨ ਦੀ ਬਣੀ ਹੋਈ ਭੁੱਲ ਮਿੱਟੀ ਵਿੱਚ ਮਿਲਾ ਦਿੱਤੀ ਹੈ। ਮਰਨ ਵਰਤ ਤੋਂ ਬਾਅਦ ਵੀ ਇਹ ਕਿਵੇਂ ਜਿਉਂਦੇ ਹਨ ? ਇਹ ਵੀ ਬੁਝਾਰਤ ਅੜਾਉਣੀ ਬਣੀ ਹੋਈ ਹੈ, ਇਹ ਕਦੇ ਖੁੱਲ੍ਹੇਗੀ ਕਿ ਨਹੀਂ। ਇਹ ਖੁਲ੍ਹੇ ਜਾ ਨਾ ਆਪਾਂ ਕੀ ਲੈਣਾ ਹੈ। ਜਿਹਨਾਂ ਨੇ ਜੋਂ ਕੁੱਝ ਲੈਣਾ ਸੀ, ਉਹ ਪਰਦੇ ਹੇਠ ਲੈਣ ਲਿਆ ਹੈ।
ਤੁਸੀਂ ਕੀ ਲੈਣਾ ਹੈ, ਚਲੋ ਆਪੋ ਆਪਣੇ ਖੁੰਡਿਆਂ ਵਿੱਚ, ਛਕੋ ਤੇ ਲਵੋ ਆਨੰਦ। ਆਪਾਂ ਕੀ ਲੈਣਾ ਐ!
।।।।।।
ਬੁੱਧ ਸਿੰਘ ਨੀਲੋਂ

Total Views: 31 ,
Real Estate