
ਜਦ ਮੈਂ ਆਪਣੀ ਕਵਿਤਾ ‘ ਪਰਬਤ ਦੀ ਜਾਈ’ ਲਿਖ ਰਿਹਾ ਸੀ ਤਾਂ ਇਸ ਲਈ ਮੈਨੂੰ ਬਹੁਤ ਸਾਰੀਆਂ ਬਦਸੀਸਾਂ ਦੀ ਲੋੜ ਸੀ, ਜਿਹੜੀਆਂ ਕਵਿਤਾ ਵਿਚਲੀ ਇੱਕ ਬਦ-ਮਿਜ਼ਾਜ ਔਰਤ ਦੇ ਮੂੰਹ ‘ਚ ਪਾਉਣੀਆਂ ਸਨ । ਮੈਨੂੰ ਕਿਸੇ ਨੇ ਦੱਸਿਆ ਕਿ ਇੱਕ ਦੂਰ ਦੇ ਪਹਾੜੀ ਪਿੰਡ ‘ਚ ਇੱਕ ਬੁੱਢੀ ਔਰਤ ਰਹਿੰਦੀ ਹੈ, ਜਿਹੜੀ ਬਦਸੀਸ਼ਾਂ ਦੇਣ ਵਿੱਚ ਆਪਣੀ ਕਿਸੇ ਵੀ ਗੁਆਢਣ ਨਾਲੋਂ ਤੇਜ ਹੈ। ਮੈ ਇਸ ਸਿਰਕੱਢ ਔਰਤ ਵੱਲ ਉਸੇ ਵੇਲੇ ਤੁਰ ਪਿਆ ।
ਇੱਕ ਸੁਹਾਵਣੀ ਬਸੰਤੀ ਸਵੇਰ ਨੂੰ , ਕੋਈ ਵੀ ਨਹੀਂ ਗਾਲ਼ਾਂ ਕੱਢਣਾ ਤੇ ਬਦਸੀਸਾਂ ਨਾਲ ਦੇਣਾ ਚਾਹੁੰਦਾ , ਸਗੋਂ ਖੁਸ਼ ਹੋਣਾ ਅਤੇ ਗਾਣੇ ਗਾਉਂਣਾ ਚਾਹੁੰਦਾ ਸੀ । ਮੈਂ ਬੁੱਢੀ ਪਹਾੜਨ ਨੂੰ ਸਾਫ਼ ਸਾਫ਼ ਆਪਣੇ ਆਉਣ ਦਾ ਮਤਲਬ ਦੱਸ ਦਿੱਤਾ। ਫਿਰ ਉਸ ਨੇ ਜੋ ਬਦਸੀਸ਼ਾਂ ਦਿੱਤੀਆਂ ਮੈਂ ਲਿਖ ਲਈਆਂ ।
“ਰੱਬ ਕਰੇ ਤੇਰੀ ਜ਼ਬਾਨ ਸੜ ਜਾਏ, ਰੱਬ ਕਰੇ ਤੈਨੂੰ ਆਪਣੀ ਮਹਿਬੂਬ ਦਾ ਨਾਂਮ ਭੁੱਲ ਜਾਏ; ਰੱਬ ਕਰੇ ਤੇਰੀ ਗੱਲ ਉਸ ਬੰਦੇ ਨੂੰ ਸਮਝ ਨਾ ਆਵੇ ਜਿਸ ਕੋਲ ਤੈਨੂੰ ਕੰਮ ਭੇਜਿਆ ; ਰੱਬ ਕਰੇ ਤੂੰ ਪ੍ਰਦੇਸ਼ੋ ਮੁੜੇ ,ਤੂੂੰ ਆਪਣੀ ਜਨਮ -ਆਉਲ ਦੇ ਸਤਿਕਾਰ ਦੇ ਲਫ਼ਜ਼ ਕਹਿਣੇ ਭੁੱਲ ਜਾਏਂ; ਜਿਸ ਘਰ ਕੋਈ ਮਰਿਆ ਨਹੀਂ ਉਸ ਘਰ ਰੋਣ ਦਾ ਭਲਾ ਕੀ ਲਾਭ ; ਜੇ ਮੈਨੂੰ ਕਿਸੇ ਨੇ ਮੰਦਾ ਨਾ ਬੋਲਿਆ, ਨਾ ਮੇਰੀ ਬੇਇਜ਼ਤੀ ਕੀਤੀ ਤੇ ਮੈਂ ਤੇਰੇ ਲਈ ਬਦਸੀਸਾਂ ਘੜਦੀ ਫਿਰਾਂ ‘ ? ਦੌੜ ਜਾ, ਤੇ ਫਿਰ ਮੇਰੇ ਕੋਲ ਇਹੋ ਜਿਹਾ ਮੂਰਖਾਂ ਵਾਲਾ ਸਵਾਲ ਲੈ ਕੇ ਨਾ ਆਈਂ ।”
ਰਸੂਲ ਹਮਜ਼ਾਤੋਫ
ਚੰਗੀਆਂ ਕਿਤਾਬਾਂ ਵਿੱਚ ‘ਮੇਰਾ ਦਾਗਿਸਤਾਨ’ ਦਾ ਜਿ਼ਕਰ ਹਮੇਸ਼ਾ ਛਿੜਦਾ ਹੈ । ਹੁਣ ਕਿਤਾਬ ਇੱਕੋਂ ਜਿਲਦ ਵਿੱਚ ਉਪਲਬੱਧ ਹੈ। ਮੰਗਵਾਉਣ ਲਈ ਸੰਪਰਕ ਕਰ ਸਕਦੇ ਹੋ । 919417525762 #meradagistaan #books #onlinebook #pnobookplanetpoohla #pnomediagroup #dunwatta #sukhnaibsinghsidhu #bookseller



















