ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਮਾਰਕ ਕਾਰਨੇ ਨੇ ਦੇਸ਼ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈ ਲਿਆ। ਉਨ੍ਹਾਂ ਦੇ 23 ਮੈਂਬਰੀ ਮੰਤਰੀ ਮੰਡਲ ਵਿੱਚ ਦੋ ਭਾਰਤੀ ਬੀਬੀਆਂ ਨੇ ਵੀ ਹਲਫ਼ ਲਿਆ।ਮੰਤਰੀਆਂ ਵਿੱਚ ਭਾਰਤੀ ਮੂਲ ਦੀ ਕੈਨੇਡਿਆਈ ਨਾਗਰਿਕ ਅਨੀਤਾ ਆਨੰਦ ਅਤੇ Kamal Khera ਸ਼ਾਮਲ ਹਨ। Kamal Khera ਦਾ ਪਿਛੋਕੜ ਪੰਜਾਬ ਦੇ ਐੱਸਏਐੱਸ ਨਗਰ ਮੁਹਾਲੀ ਦੀ ਖਰੜ ਤਹਿਸੀਲ ਦੇ ਪਿੰਡ ਭਾਗੋਮਾਜਰਾ ਦਾ ਹੈ। ਨਵੇਂ ਮੰਤਰੀ ਮੰਡਲ ਵਿੱਚ ਪ੍ਰਧਾਨ ਮੰਤਰੀ ਸਣੇ 13 ਪੁਰਸ਼ ਅਤੇ 11 ਮਹਿਲਾਵਾਂ ਸ਼ਾਮਲ ਹਨ।
Total Views: 289 ,
Real Estate



















