ਉਸਾਰੀ ਅਧੀਨ ਸੁਰੰਗ ਡਿੱਗੀ,7 ਲੋਕ ਅੰਦਰ ਫਸੇ

ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਸ੍ਰੀਸੈਲਮ ਖੱਬੇ ਕੰਢੇ ਨਹਿਰ (ਐਸਐਲਬੀਸੀ) ਸੁਰੰਗ ਦਾ ਇੱਕ ਹਿੱਸਾ ਡਿੱਗਣ ਕਾਰਨ ਘੱਟੋ-ਘੱਟ ਸੱਤ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ਦੀ ਛੱਤ ਦਾ ਕਰੀਬ ਤਿੰਨ ਮੀਟਰ ਉਸ ਸਮੇਂ ਡਿੱਗ ਗਿਆ ਜਦੋਂ ਮਜ਼ਦੂਰ ਆਪਣਾ ਰੋਜ਼ਾਨਾ ਦਾ ਕੰਮ ਕਰ ਰਹੇ ਸਨ। ਇਹ ਹਾਦਸਾ ਸ਼੍ਰੀਸੈਲਮ ਜਲ ਭੰਡਾਰ ਦੇ ਕੋਲ ਵਾਪਰਿਆ। ਸੁਰੰਗ ਦਾ ਕੰਮ ਚਾਰ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਸੀ। ਬਚਾਅ ਟੀਮਾਂ ਸੁਰੰਗ ਦੇ ਅੰਦਰ ਫਸੇ ਲੋਕਾਂ ਤੱਕ ਪਹੁੰਚਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ। ਫੌਜ ਨੇ ਇੱਕ ਟਾਸਕ ਫੋਰਸ ਵੀ ਬਣਾਈ ਹੈ ਜੋ ਮਦਦ ਕਰ ਰਹੀ ਹੈ।

Real Estate